ਬ੍ਰਿਟੇਨ ਦੇ ਸ਼ਾਹੀ ਜੋੜੇ ਨੂੰ ਲਿਜਾ ਰਿਹਾ ਜਹਾਜ਼ ਖਰਾਬ ਮੌਸਮ ਕਾਰਣ ਲਾਹੌਰ ਪਰਤਿਆ

10/18/2019 12:58:39 AM

ਇਸਲਾਮਾਬਾਦ – ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਨੂੰ ਲਾਹੌਰ ਤੋਂ ਇਸਲਾਮਾਬਾਦ ਲਿਜਾ ਰਹੇ ਜਹਾਜ਼ ਨੂੰ ਖਰਾਬ ਮੌਸਮ ਕਾਰਣ ਲਾਹੌਰ ਵਿਚ ਪਰਤਣਾ ਪਿਆ। ਸ਼ਾਹੀ ਜੋੜਾ ਦੇਸ਼ ਦੇ ਸੱਭਿਆਚਾਰਕ ਕੇਂਦਰ ਲਾਹੌਰ ਵਿਚ ਦਿਨ ਬਿਤਾਉਣ ਤੋਂ ਬਾਅਦ ਰਾਜਧਾਨੀ ਪਰਤ ਰਿਹਾ ਸੀ। ਉਨ੍ਹਾਂ ਨੇ ਲਾਹੌਰ ਵਿਚ ਅਨਾਥ ਬੱਚਿਆਂ ਨਾਲ ਮੁਲਾਕਾਤ ਕੀਤੀ। ਇਤਿਹਾਸਕ ਬਾਦਸ਼ਾਹੀ ਮਸਜਿਦ ਦਾ ਦੌਰਾ ਕੀਤਾ, ਕ੍ਰਿਕਟ ਖੇਡੀ ਅਤੇ ਕੈਂਸਰ ਦੇ ਮਰੀਜ਼ਾਂ ਨਾਲ ਕੁਝ ਸਮਾਂ ਬਿਤਾਇਆ। ਜਹਾਜ਼ ਨੂੰ ਪਹਿਲਾਂ ਰਾਵਲਪਿੰਡੀ ਅਤੇ ਫਿਰ ਨਿਊ ਇਸਲਾਮਾਬਾਦ ਹਵਾਈ ਅੱਡੇ ’ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਤੂਫਾਨ ਕਾਰਣ ਜਹਾਜ਼ ਉਤਰ ਨਹੀਂ ਸਕਿਆ।


Khushdeep Jassi

Content Editor

Related News