ਵਿਸ਼ਵ ਵਿਰਾਸਤ ਸਥਲ ''ਤੇ ਸੂਰਜ ਦੀ ਪੂਜਾ ਲਈ ਪਹੁੰਚੇ ਬ੍ਰਿਟੇਨ ਦੇ ਸੈਂਕੜੇ ਲੋਕ
Friday, Dec 24, 2021 - 01:46 PM (IST)
ਲੰਡਨ (ਬਿਊਰੋ): ਯੂਕੇ ਦੇ ਸੈਲਿਸਬਰੀ ਵਿੱਚ ਵਿਸ਼ਵ ਵਿਰਾਸਤੀ ਸਥਾਨ ਸਟੋਨਹੇਂਜ ਵਿਖੇ ਸੈਂਕੜੇ ਲੋਕ ਇਕੱਠੇ ਹੋਏ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸਾਲ ਦੀ ਸਭ ਤੋਂ ਲੰਬੀ ਰਾਤ ਖ਼ਤਮ ਹੁੰਦੀ ਹੈ, ਉਦੋਂ ਲੋਕ ਸੂਰਜ ਚੜ੍ਹਨ ਦਾ ਤਿਉਹਾਰ (winter solstice) ਮਨਾਉਣ ਆਉਂਦੇ ਹਨ।
ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਤੋਂ ਲਾਈ ਗੁਹਾਰ
ਕਈ ਤਾਂ ਹਜ਼ਾਰਾਂ ਸਾਲ ਪੁਰਾਣੇ ਸਟੋਨਹੇਂਜ ਦੇ ਪੱਥਰਾਂ ਨਾਲ ਚਿਪਕ ਜਾਂਦੇ ਹਨ। ਇਹ ਪਰੰਪਰਾ ਹੈ ਕਿ ਅਜਿਹਾ ਕਰਨ ਨਾਲ ਫ਼ਸਲ ਚੰਗੀ ਹੁੰਦੀ ਹੈ ਅਤੇ ਤਰੱਕੀ ਵੀ ਹੁੰਦੀ ਹੈ।ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਪ੍ਰਾਪਤ ਕਰਨ ਲਈ ਇੱਥੇ ਪਹੁੰਚਣ ਵਾਲੇ ਲੋਕ ਪੂਰਬ ਵੱਲ ਮੂੰਹ ਕਰਕੇ ਖੜ੍ਹੇ ਹੁੰਦੇ ਹਨ। ਪਰੰਪਰਾਵਾਦੀ ਢੋਲ ਅਤੇ ਨਗਾੜਿਆਂ ਦੀ ਥਾਪ 'ਤੇ ਲੋਕ ਨੱਚਦੇ ਹਨ।