ਨੀਦਰਲੈਂਡ ''ਚ ਬ੍ਰਿਟਿਸ਼-ਪਾਕਿਸਤਾਨੀ ਵਿਅਕਤੀ ''ਤੇ ਕਤਲ ਦੀ ਸਾਜਿਸ਼ ਦਾ ਦੋਸ਼
Monday, Jul 19, 2021 - 01:15 PM (IST)
ਲੰਡਨ (ਏ.ਐੱਨ.ਆਈ.): ਬ੍ਰਿਟੇਨ ਦੀ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਸਕਾਟਲੈਂਡ ਯਾਰਡ ਦੀ ਅੱਤਵਾਦ ਵਿਰੋਧੀ ਕਮਾਂਡ ਅਤੇ ਡਚ ਅਧਿਕਾਰੀਆਂ ਵੱਲੋਂ ਜਾਂਚ ਵਿਚ ਇਕ ਬ੍ਰਿਟਿਸ਼-ਪਾਕਿਸਤਾਨੀ ਵਿਅਕਤੀ 'ਤੇ ਨੀਦਰਲੈਂਡ ਵਿਚ ਪਾਕਿਸਤਾਨੀ ਨਾਗਰਿਕ ਦੇ ਕਤਲ ਅਤੇ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਦੀ ਪਛਾਣ ਸੋਸ਼ਲ ਮੀਡੀਆ ਕਾਰਕੁਨ ਅਹਿਮਦ ਵਕਾਸ ਗੋਰਾਇਆ ਦੇ ਰੂਪ ਵਿਚ ਕੀਤੀ ਗਈ ਹੈ।
ਸੀ.ਪੀ.ਐੱਸ. ਨੇ ਵਕਾਸ ਦੇ ਕਤਲ ਦੇ ਮਾਮਲੇ ਵਿਚ ਮੁਹੰਮਦ ਗੋਹਿਰ ਖਾਨ ਨੂੰ 24 ਜੂਨ ਨੂੰ ਗ੍ਰਿਫ਼ਤਾਰ ਕਰਨ ਮਗਰੋਂ 29 ਜੂਨ ਨੂੰ ਵੈਸਟਮਿੰਸਟਰ ਮਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਗੋਹਿਰ ਨੂੰ 19 ਜੁਲਾਈ ਨੂੰ ਓਲਡ ਬੇਲੀ ਵਿਚ ਪੇਸ਼ ਕੀਤਾ ਜਾਵੇਗਾ। ਸੀ.ਪੀ.ਐੱਸ. ਨੇ ਪੁਸ਼ਟੀ ਕੀਤੀ ਕਿ ਪੂਰਬੀ ਲੰਡਨ ਦੇ ਸਪ੍ਰੋਸਟਨ ਰੋਡ, ਫੋਰੈਸਟ ਗੇਟ ਦੇ ਮੁਹੰਮਦ ਗੋਹਿਰ ਖਾਨ (16-2-1990) 'ਤੇ 28 ਜੂਨ ਨੂੰ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਡ੍ਰੈਗਨ ਦਾ ਨਵਾਂ ਮਿਸ਼ਨ, ਆਸਟ੍ਰੇਲੀਆਈ ਸਮੁੰਦਰ 'ਤੇ ਚੀਨੀ ਜਾਸੂਸੀ ਜਹਾਜ਼ ਦੀ ਨਜ਼ਰ
ਸੀ.ਪੀ.ਐੱਸ. ਨੇ ਕਿਹਾ ਕਿ ਗੋਹਿਰ ਖ਼ਾਨ 'ਤੇ ਅਣਜਾਣ ਵਿਅਕਤੀਆਂ 'ਦੇ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।ਪੁਲਸ ਮੁਤਾਬਕ ਦੋਸ਼ੀ 29 ਜੂਨ ਨੂੰ ਵੈਸਟਮਿੰਸਟਰ ਮਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਇਆ ਸੀ, ਜਿੱਥੇ ਉਸ ਨੂੰ 19 ਜੁਲਾਈ ਨੂੰ ਓਲਡ ਬੈਲੀ ਵਿਖੇ ਪੇਸ਼ ਹੋਣ ਲਈ ਹਿਰਾਸਤ ਵਿਚ ਭੇਜ ਦਿੱਤਾ ਗਿਆ।ਸੀ.ਪੀ.ਐੱਸ. ਨੇ ਕਿਹਾ,"ਸਹੀ ਦੋਸ਼ ਇਹ ਹੈ ਕਿ ਫਰਵਰੀ 2021 ਦੇ 16ਵੇਂ ਦਿਨ ਅਤੇ ਜੂਨ 2021 ਦੇ 24 ਵੇਂ ਦਿਨ ਦਰਮਿਆਨ ਅਪਰਾਧਿਕ ਕਾਨੂੰਨ ਐਕਟ 1977 ਦੀ ਧਾਰਾ 1 (1) ਦੇ ਉਲਟ, ਅਹਿਮਦ ਵਕਾਸ ਗੋਰਾਇਆ ਦੇ ਕਤਲ ਲਈ ਅਣਜਾਣ ਵਿਅਕਤੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ।" ਮੁਹੰਮਦ ਗੋਹਿਰ ਖਾਨ ਨੇ ਇਸ ਸਾਲ ਫਰਵਰੀ ਦੇ ਦੂਜੇ ਹਫ਼ਤੇ ਲੰਡਨ ਤੋਂ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦੀ ਯਾਤਰਾ ਕਰ ਕੀਤੀ ਸੀ। ਨਿਊਜ਼ ਇੰਟਰਨੈਸ਼ਨਲ ਦੀ ਖ਼ਬਰ ਅਨੁਸਾਰ ਖਾਨ ਤਿੰਨ ਦਿਨ ਉੱਥੇ ਰਿਹਾ, ਇਕ ਕਾਰ ਕਿਰਾਏ 'ਤੇ ਲਈ ਅਤੇ ਉਸ ਸਥਾਨ ਦਾ ਦੌਰਾ ਕੀਤਾ ਜਿੱਥੇ ਗੋਰਾਇਆ ਰਹਿੰਦਾ ਸੀ।