ਬ੍ਰਿਟਿਸ਼ ਪਾਕਿਸਤਾਨੀ ਸਮੂਹ ਨੇ PM ਸੁਨਕ ਨੂੰ ਲਿਖਿਆ ਖੁੱਲ੍ਹਾ ਪੱਤਰ, ਗ੍ਰਹਿ ਮੰਤਰੀ ਤੋਂ ਮੁਆਫ਼ੀ ਦੀ ਕੀਤੀ ਮੰਗ

Wednesday, Apr 12, 2023 - 05:15 PM (IST)

ਬ੍ਰਿਟਿਸ਼ ਪਾਕਿਸਤਾਨੀ ਸਮੂਹ ਨੇ PM ਸੁਨਕ ਨੂੰ ਲਿਖਿਆ ਖੁੱਲ੍ਹਾ ਪੱਤਰ, ਗ੍ਰਹਿ ਮੰਤਰੀ ਤੋਂ ਮੁਆਫ਼ੀ ਦੀ ਕੀਤੀ ਮੰਗ

ਲੰਡਨ (ਭਾਸ਼ਾ)- ਬ੍ਰਿਟਿਸ਼ ਪਾਕਿਸਤਾਨੀ ਪ੍ਰਵਾਸੀ ਸਮੂਹ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਦੇਸ਼ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣ ਦੀ ਅਪੀਲ ਕੀਤੀ ਹੈ। ਸਮੂਹ ਦਾ ਕਹਿਣਾ ਹੈ ਕਿ ਬਾਲ ਜਿਨਸੀ ਸ਼ੋਸ਼ਣ ਦੇ ਪਿੱਛੇ ਸੰਗਠਿਤ ਗੈਂਗ ਬਾਰੇ ਬ੍ਰੇਵਰਮੈਨ ਦੀਆਂ ਟਿੱਪਣੀਆਂ ਨੇ ਉਨ੍ਹਾਂ ਦੇ ਭਾਈਚਾਰੇ ਦਾ ਨਿਰਾਦਰ ਕੀਤਾ ਹੈ। ਬ੍ਰਿਟਿਸ਼ ਪਾਕਿਸਤਾਨੀ ਫਾਊਂਡੇਸ਼ਨ (ਬੀਪੀਐਫ), ਜੋ ਲਗਭਗ 18,000 ਪਾਕਿਸਤਾਨੀ ਪ੍ਰਵਾਸੀ ਮੈਂਬਰਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹੈ, ਨੇ ਸੁਨਕ ਨੂੰ ਕੈਬਨਿਟ ਮੰਤਰੀ ਨੂੰ ਆਪਣੇ "ਗੈਰ-ਜ਼ਿੰਮੇਵਾਰ ਸ਼ਬਦਾਂ" ਨੂੰ ਵਾਪਸ ਲੈਣ ਲਈ ਕਹਿਣ ਲਈ ਕਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ

ਹੋਰ ਪਾਕਿਸਤਾਨੀ ਪ੍ਰਵਾਸੀ ਸਮੂਹਾਂ ਦੁਆਰਾ ਇਸੇ ਤਰ੍ਹਾਂ ਦੇ ਪੱਤਰ ਹੋਰ ਜਾਰੀ ਕੀਤੇ ਗਏ ਹਨ ਅਤੇ ਸਾਰੇ ਪੱਤਰਾਂ ਵਿੱਚ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਦੀਆਂ ਟਿੱਪਣੀਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਨਵੀਂ 'ਗਰੂਮਿੰਗ ਗੈਂਗਸ ਟਾਸਕਫੋਰਸ' ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਬ੍ਰੇਵਰਮੈਨ ਨੇ ਕਿਹਾ ਕਿ ਅਜਿਹੇ ਅਪਰਾਧ ਕਰਨ ਵਾਲੇ "ਪੁਰਸ਼ਾਂ ਦੇ ਸਮੂਹ ਲਗਭਗ ਸਾਰੇ ਬ੍ਰਿਟਿਸ਼ ਪਾਕਿਸਤਾਨੀ" ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ ਕਿ ਅਸੀਂ ਗ੍ਰਹਿ ਮੰਤਰੀ ਦੀਆਂ ਹਾਲੀਆ ਟਿੱਪਣੀਆਂ 'ਤੇ ਡੂੰਘੀ ਚਿੰਤਾ ਅਤੇ ਨਿਰਾਸ਼ਾ ਜ਼ਾਹਰ ਕਰਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਇੰਸਟਾਗ੍ਰਾਮ 'ਤੇ ਪਤੀ-ਪਤਨੀ ਦਿਖਣਾ ਚਾਹੁੰਦੇ ਸਨ Perfect, ਘਰ ਵੇਚ ਕਰਾਈ ਸਰਜਰੀ, ਹੁਣ ਹੋ ਰਿਹਾ ਪਛਤਾਵਾ!

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News