ਬਿਨਾਂ ਲੱਛਣਾਂ ਵਾਲੇ ਲੋਕਾਂ ''ਚ ਕੋਰੋਨਾ ਦਾ ਪਤਾ ਲਾਉਣ ਲਈ ਕਾਰਗਰ ਸਾਬਤ ਹੋਵੇਗਾ ਨਵਾਂ ਕੋਵਿਡ ਸਲਾਈਵਾ ਟੈਸਟ

01/29/2021 2:38:08 AM

ਲੰਡਨ (ਸਮਰਾ) ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਕ ਨਵਾਂ ਕੋਵਿਡ-19 ਸਲਾਈਵਾ ਟੈਸਟ ਬਿਨਾਂ ਲੱਛਣਾਂ ਦੇ ਲੋਕਾਂ 'ਚ ਵਾਇਰਸ ਦਾ ਪਤਾ ਲਗਾਉਣ 'ਚ ਕਾਰਗਰ ਸਾਬਤ ਹੋਇਆ ਹੈ। ਅਸੈਂਪਟੋਮੈਟਿਕ ਮਰੀਜ਼ਾਂ 'ਤੇ ਲੈਮਪੋਰ ਟੈਸਟਾਂ ਦੇ ਵੱਡੇ ਪੱਧਰ ਦੇ ਵਿਸ਼ਲੇਸ਼ਣ ਦੇ ਨਤੀਜਿਆਂ ਮੁਤਾਬਕ ਇਹ ਟੈਸਟ 99.4 ਫੀਸਦੀ ਅਸਰਦਾਰ ਹਨ, ਭਾਵ ਟੈਸਟ ਕਮਿਊਨਿਟੀ ਦੇ ਬਿਨਾਂ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਲਈ ਬਹੁਤ ਪ੍ਰਭਾਵਸ਼ਾਲੀ ਹੈ। ਸਲਾਈਵਾ ਟੈਸਟ 'ਚ ਸਵੈਬ ਦੇ ਨਮੂਨੇ ਉਸੇ ਤਰ੍ਹਾਂ ਵਰਤੇ ਜਾਂਦੇ ਹਨ ਜਿਵੇਂ ਰਵਾਇਤੀ ਪੀ.ਸੀ.ਆਰ. ਟੈਸਟ- ਪਰ ਇਹ ਥੁੱਕ ਦੇ ਨਮੂਨਿਆਂ ਵਿਚ ਵੀ ਪ੍ਰਭਾਵਸ਼ਾਲੀ ਪਾਏ ਗਏ। ਇਸ ਦੌਰਾਨ ਖੋਜਕਾਰਾਂ ਨੇ ਦੇਖਿਆ ਕਿ ਲੱਛਣਾਂ ਵਾਲੇ ਮਰੀਜ਼ਾਂ 'ਚ ਇਹ 100 ਫੀਸਦੀ ਪ੍ਰਭਾਵਸ਼ਾਲੀ ਸੀ ਅਤੇ ਬਿਨਾਂ ਲੱਛਣ ਵਾਲੇ ਮਰੀਜ਼ਾਂ 'ਚ 99 ਫੀਸਦੀ ਤੋਂ ਵਧੇਰੇ ਪ੍ਰਭਾਵਸ਼ਾਲੀ ਸੀ। ਇਹ ਟੈਸਟ ਸਰਦੀਆਂ ਦੇ ਹੋਰ ਵਾਇਰਸ ਜਿਵੇਂ ਕਿ ਫਲੂ ਦਾ ਪਤਾ ਲਾਉਣ 'ਚ ਕਾਰਗਰ ਸੀ।

ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ

ਇਹ ਖਬਰ ਅਜਿਹੇ ਵੇਲੇ ਸਾਹਮਣੇ ਆਈ ਜਦੋਂ ਬ੍ਰਿਟੇਨ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਖੋਜਕਾਰਾਂ ਨੇ ਹੋਰਾਂ ਟੈਸਟਾਂ ਉੱਤੇ ਨਿਰਭਰ ਕਰਨ ਉੱਤੇ ਸ਼ੱਕ ਜ਼ਾਹਰ ਕੀਤਾ ਹੈ। ਪਿਛਲੇ ਸਾਲ ਲਿਵਰਪੂਲ 'ਚ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਸੀ ਕਿ ਬ੍ਰਿਟੇਨ 'ਚ ਹੋ ਰਹੇ ਰੈਪਿਡ ਟੈਸਟਾਂ ਨਾਲ ਬਿਨਾਂ ਲੱਛਣਾਂ ਵਾਲੇ ਸਿਰਫ 48.89 ਫੀਸਦੀ ਮਰੀਜ਼ਾਂ ਦਾ ਹੀ ਪਤਾ ਲਾਇਆ ਜਾ ਰਿਹਾ ਹੈ। ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਐਨ.ਐੱਚ.ਐੱਸ. ਟੈਸਟ ਅਤੇ ਟਰੇਸ 'ਚ ਇੰਗਲੈਂਡ ਦੇ ਮੁੱਖ ਵਿਗਿਆਨਕ ਅਧਿਕਾਰੀ ਪ੍ਰੋਫੈਸਰ ਡੇਮ ਸੂ ਹਿੱਲ ਨੇ ਕਿਹਾ ਕਿ ਲੈਮਪੋਰ ਟੈਸਟ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਦਰਸਾਉਂਦਾ ਹੈ, ਇਸ ਲਈ ਡਾਇਗਨੌਸਟਿਕ ਅਤੇ ਹੋਰ ਵਰਤੋਂ ਦੇ ਮਾਮਲਿਆਂ ਦੀ ਪੂਰੀ ਸ਼੍ਰੇਣੀ ਲਈ ਵਰਤਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਸਿਹਤ ਮੰਤਰੀ ਲਾਰਡ ਬੈਥਲ ਨੇ ਕਿਹਾ ਕਿ ਤਿੰਨ 'ਚੋਂ ਇਕ ਵਿਅਕਤੀ 'ਚ ਕੋਵਿਡ-19 ਦੇ ਲੱਛਣ ਨਹੀਂ ਦਿਖਦੇ, ਵਧੇਰੇ ਖਤਰੇ ਵਾਲੇ ਲੋਕਾਂ ਦੀ ਰੱਖਿਆ ਲਈ ਅਸਿਮਪੋਮੈਟਿਕ ਟੈਸਟ ਵਧਾਉਣਾ ਮਹੱਤਵਪੂਰਣ ਹੈ। ਆਕਸਫੋਰਡ ਨੈਨੋਪੋਰ ਦਾ ਲੈਮਪੋਰ ਟੈਸਟ ਬ੍ਰਿਟਿਸ਼ ਨਵੀਨਤਾ ਦੀ ਇਕ ਉਦਾਹਰਣ ਹੈ ਅਤੇ ਸਾਡੀ ਕੋਵਿਡ-19 ਟੈਸਟਿੰਗ ਟੂਲ ਕਿੱਟ 'ਚ ਇਕ ਲਾਭਦਾਇਕ ਜੋੜ ਹੈ, ਜੋ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਦੇ ਸਹੀ ਨਤੀਜੇ ਪ੍ਰਦਾਨ ਕਰਦਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News