ਸ਼ਾਹੀ ਜੋੜੇ ਦੇ ਤੌਰ 'ਤੇ ਸੰਗੀਤ ਸਮਾਰੋਹ 'ਚ ਪਹੁੰਚੇ ਪ੍ਰਿੰਸ ਹੈਰੀ ਤੇ ਮੇਗਨ, ਤਸਵੀਰਾਂ

Monday, Mar 09, 2020 - 10:20 AM (IST)

ਸ਼ਾਹੀ ਜੋੜੇ ਦੇ ਤੌਰ 'ਤੇ ਸੰਗੀਤ ਸਮਾਰੋਹ 'ਚ ਪਹੁੰਚੇ ਪ੍ਰਿੰਸ ਹੈਰੀ ਤੇ ਮੇਗਨ, ਤਸਵੀਰਾਂ

ਲੰਡਨ (ਬਿਊਰੋ): ਬ੍ਰਿਟੇਨ ਵਿਚ ਪ੍ਰਿੰਸ ਹੈਰੀ ਪਤਨੀ ਮੇਗਨ ਮਰਕੇਲ ਸਮੇਤ ਸ਼ਾਹੀ ਜ਼ਿੰਮੇਵਾਰੀ ਦੇ ਤਹਿਤ ਸ਼ਨੀਵਾਰ ਨੂੰ ਲੰਡਨ ਦੇ ਰੋਇਲ ਐਲਬਰਟ ਹਾਲ ਵਿਚ ਆਯੋਜਿਤ ਮਾਊਂਟਬੇਟਨ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਏ। ਡਿਊਕ ਅਤੇ ਡਚੇਸ ਆਫ ਸਸੈਕਸ ਦੇ ਤੌਰ 'ਤੇ ਸ਼ਾਹੀ ਜੋੜਾ ਇਨੀਂ ਦਿਨੀਂ ਆਪਣੀਆਂ ਆਖਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਿਹਾ ਹੈ। ਇਸ ਮਹੀਨੇ ਦੇ ਅਖੀਰ ਵਿਚ ਦੋਹਾਂ ਦਾ ਸ਼ਾਹੀ ਅਹੁਦਾ ਖਤਮ ਹੋ ਜਾਵੇਗਾ। 

PunjabKesari

ਸੰਗੀਤ ਸਮਾਰੋਹ ਵਿਚ ਆਏ ਸ਼ਾਹੀ ਜੋੜੇ ਨੇ ਮੁਸਕੁਰਾਉਂਦੇ ਹੋਏ ਸਾਰਿਆਂ ਦੀਆਂ ਵਧਾਈਆਂ ਸਵੀਕਾਰ ਕੀਤੀਆਂ। ਇਸ ਦੇ ਬਾਅਦ ਉਹ ਸ਼ਾਹੀ ਕਤਾਰ ਵਿਚ ਆਪਣੀ ਸੀਟ 'ਤੇ ਬੈਠੇ।

PunjabKesari

ਇਸ ਦੌਰਾਨ ਪ੍ਰਿੰਸ ਹੈਰੀ (35) ਰਾਇਲ ਮਰੀਨ ਅਫਸਰ ਵਾਲੀ ਰੈੱਡ ਜੈਕੇਟ ਵਿਚ ਸਨ ਜਦਕਿ 38 ਸਾਲਾ ਮੇਗਨ ਡਿਜ਼ਾਈਨਰ ਰੈੱਡ ਡਰੈੱਸ ਵਿਚ ਸੀ।

ਪੜ੍ਹੋ ਇਹ ਅਹਿਮ ਖਬਰ - ਭਾਰਤੀ ਮੂਲ ਦੀ ਜਾਸੂਸ ਨੂਰ ਇਨਾਯਤ ਖਾਨ ਨੂੰ ਬ੍ਰਿਟੇਨ ਦੇਵੇਗਾ ਵੱਡਾ ਸਨਮਾਨ

ਸੰਗੀਤ ਸਮਾਰੋਹ ਵਿਚ ਦੁਨੀਆ ਦੇ ਮਸ਼ਹੂਰ ਸੰਗੀਤਕਾਰਾਂ ਅਤੇ ਗੀਤਕਾਰਾਂ ਨੇ ਹਿੱਸਾ ਲਿਆ। ਸਮਾਰੋਹ ਵਿਚ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਮਨਾਈ ਗਈ।

PunjabKesari

ਇਸ ਤੋਂ ਪਹਿਲਾਂ ਮੇਗਨ ਨੇ ਆਪਣੀ ਸ਼ਾਹੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੰਡਨ ਦੇ ਇਕ ਸਕੂਲ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਬੱਚਿਆਂ ਨੂੰ ਸਹੀ ਬੋਲਣ ਲਈ ਉਤਸ਼ਾਹਿਤ ਕੀਤਾ। 


author

Vandana

Content Editor

Related News