ਰੂਸੀ ਡਿਪਲੋਮੈਟਾਂ ਦੇ ਸਮੂਹ ਨੂੰ ਬਾਹਰ ਕੱਢਣ ਦੇ ਫੈਸਲੇ ਦੀ ਬ੍ਰਿਟੇਨ ਨੇ ਕੀਤੀ ਸ਼ਲਾਘਾ
Tuesday, Mar 27, 2018 - 12:51 AM (IST)
ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਰੂਸ ਦੇ 'ਖੁਫੀਆ ਅਧਿਕਾਰੀਆਂ' ਦੀ ਵੱਡੀ ਗਿਣਤੀ 'ਚ ਕੱਡੇ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਅਮਰੀਕਾ ਤੇ ਯੂਰੋਪੀ ਸੰਘ ਦੇ ਕਈ ਮੈਂਬਰਾਂ ਨੇ ਬ੍ਰਿਟੇਨ 'ਚ ਇਸ ਮਹੀਨੇ ਰੂਸ ਦੇ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੀ ਘਟਨਾ ਦੇ ਪ੍ਰਤੀ ਸਮੂਹਕ ਪ੍ਰਤੀਕਿਰਿਆ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪ੍ਰਤੀਨਿਧੀ ਸਭਾ 'ਚ ਬਿਆਨ ਦਿੱਤਾ। ਉਨ੍ਹਾਂ ਕਿਹਾ, ''18 ਦੇਸ਼ਾਂ ਨੇ ਰੂਸ ਦੇ 100 ਤੋਂ ਜ਼ਿਆਦਾ ਖੁਫੀਆ ਅਧਿਕਾਰੀਆਂ ਨੂੰ ਬਾਹਰ ਕੱਢਣ ਦਾ ਐਲਾਨ ਕੀਤਾ ਹੈ। ਇਸ 'ਚ ਯੂਰੋਪੀ ਸੰਘ ਦੇ 15 ਮੈਂਬਰ ਦੇਸ਼, ਅਮਰੀਕਾ, ਕੈਨੇਡਾ ਤੇ ਯੂਕਰੇਨ ਸ਼ਾਮਲ ਹਨ।''
ਮੇਅ ਨੇ ਕਿਹਾ, 'ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਜਦੋਂ ਇੰਨੀ ਵੱਡੀ ਗਿਣਤੀ 'ਚ ਰੂਸੀ ਅਧਿਕਾਰੀਆਂ ਦੇ ਸਮੂਹ ਨੂੰ ਬਾਹਰ ਕੱਢਿਆ ਗਿਆ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਤੇ ਸਾਡੇ ਮੂਲਾਂ ਨੂੰ ਘੱਟ ਕਰਨ ਦੀ ਰੂਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ।'' 4 ਮਾਰਚ ਨੂੰ ਸਾਬਕਾ ਜਾਸੂਸ ਸਕ੍ਰਿਪਲ (66) ਤੇ ਉਸ ਦੀ ਬੇਟੀ ਯੂਲੀਆ (33) 'ਤੇ ਰੂਸ 'ਚ ਨਾਰਵ ਏਜੰਟ 'ਤੇ ਹਮਲਾ ਹੋਇਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 60 ਕਥਿਤ 'ਜਾਸੂਸਾਂ' ਨੂੰ ਬਾਹਕ ਕੱਢਣ ਦਾ ਫੈਸਲਾ ਅਮਰੀਕੀ ਤੋਂ ਰੂਸ ਜਾਂ ਸੋਵੀਅਤ ਅਧਿਕਾਰੀਆਂ ਦਾ ਸਭ ਤੋਂ ਵੱਡੇ ਪੱਧਰ 'ਤੋ ਹੋਣ ਵਾਲਾ ਸਮੂਹਕ ਬਰਖਾਸਤ ਹੈ।
