ਕੋਰੋਨਾ ਦੀ ਵੈਕਸੀਨ ਮਿਲ ਜਾਵੇ, ਇਸ ਦੀ ਗਾਰੰਟੀ ਨਹੀਂ : ਬੋਰਿਸ ਜਾਨਸਨ

05/12/2020 6:23:33 PM

ਲੰਡਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਸੰਬੰਧੀ ਵੈਕਸੀਨ ਤਿਆਰ ਕਰਨ ਕਈ ਦੇਸ਼ਾਂ ਦੀ ਨਜ਼ਰ ਬ੍ਰਿਟੇਨ ਅਤੇ ਅਮਰੀਕਾ 'ਤੇ ਹੈ। ਕੁਝ ਹਫਤੇ ਪਹਿਲਾਂ ਖਬਰ ਆਈ ਸੀ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਤੰਬਰ ਤੱਕ ਲੱਖਾਂ ਡੋਜ਼ ਬਣ ਕੇ ਤਿਆਰ ਹੋ ਜਾਣਗੀਆਂ। ਭਾਵੇਂਕਿ ਵੈਕਸੀਨ ਦੇ ਕੁਝ ਟ੍ਰਾਇਲ ਪੂਰੇ ਹੋਣ ਤੋਂ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ। ਜੇਕਰ ਵੈਕਸੀਨ ਸਫਲ ਸਾਬਤ ਹੁੰਦੀ ਹੈ ਤਾਂ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਪਰ ਹੁਣ ਬ੍ਰਿਟੇਨ ਦੇ ਹੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਮਿਲ ਜਾਵੇ ਇਸ ਦੀ ਕੋਈ ਗਾਰੰਟੀ ਨਹੀਂ ਹੈ।

ਜਾਨਸਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਸਾਨੂੰ ਇਸ ਬੀਮਾਰੀ ਦੇ ਨਾਲ ਲੰਬੇ ਸਮੇਂ ਤੱਕ ਰਹਿਣਾ ਪਵੇ। ਭਾਵੇਂਕਿ ਬ੍ਰਿਟੇਨ ਵਿਚ ਕਈ ਵੱਖ-ਵੱਖ ਸੰਸਥਾਵਾਂ ਕੋਰੋਨਾ ਦੀ ਵੈਕਸੀਨ ਬਣਾਉਣ 'ਤੇ ਕੰਮ ਕਰ ਰਹੀਆਂ ਹਨ। ਜਾਨਸਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ,''ਮੈਂ ਆਸ, ਆਸ ਅਤੇ ਆਸ ਕਰਦਾ ਹਾਂ ਕਿ ਅਸੀਂ ਅਜਿਹੀ ਵੈਕਸੀਨ ਬਣਾ ਲਵਾਂਗੇ ਜਿਸ ਨਾਲ ਵਾਇਰਸ ਨੂੰ ਹਰਾਉਣ ਵਿਚ ਸਫਲ ਹੋਵਾਂਗੇ। ਆਕਸਫੋਰਡ ਵਿਚ ਜੋ ਹੋ ਰਿਹਾ ਹੈ ਉਸ ਨਾਲ ਸਾਨੂੰ ਹੌਂਸਲਾ ਵਧਾਉਣ ਵਾਲੀ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ।'' 

ਪਰ ਇਸ ਦੇ ਨਾਲ ਹੀ ਜਾਨਸਨ ਨੇਚਿਤਾਵਨੀ ਵੀ ਦਿੱਤੀ। ਉਹਨਾਂ ਨੇ ਕਿਹਾ,''ਇਸ ਦਾ ਮਤਲਬ ਗਾਰੰਟੀ ਨਹੀਂ ਹੈ।ਮੈਨੂੰ ਲੱਗਦਾ ਹੈ ਕਿ ਮੈਂ ਇਹ ਸਹੀ ਕਹਿ ਰਿਹਾ ਹਾਂ ਕਿਉਂਕਿ 18 ਸਾਲ ਬਾਅਦ ਵੀ ਸਾਰਸ ਲਈ ਸਾਡੇ ਕੋਲ ਕੋਈ ਵੈਕਸੀਨ ਨਹੀਂ ਹੈ।'' ਜਾਨਸਨ ਨੇ ਕਿਹਾ,''ਵੈਕਸੀਨ ਦੀ ਖੋਜ ਦੇ ਲਈ ਸਰਕਾਰ ਕਾਫੀ ਪੈਸੇ ਖਰਚ ਕਰ ਰਹੀ ਹੈ ਪਰ ਜੇਕਰ ਤੁਸੀਂ ਪੁੱਛੋਗੇ ਕੀ ਮੈਂ ਪੱਕ ਤੌਰ 'ਤੇ ਕਹਿ ਸਕਦਾ ਹਾਂ ਕਿ ਸਾਨੂੰ ਲੰਬੇ ਸਮੇਂ ਤੱਕ ਇਸ ਦੇ ਨਾਲ ਜਿਉਣਾ ਨਹੀਂ ਪਵੇਗਾ, ਮੈਂ ਇਹ ਨਹੀਂ ਕਹਿ ਸਕਦਾ।''

ਭਾਵੇਂਕਿ ਬ੍ਰਿਟੇਨ ਦੀ ਸਰਕਾਰ ਦੇ ਚੀਫ ਵਿਗਿਆਨੀ ਸਲਾਹਕਾਰ ਸਰ ਪੈਟ੍ਰਿਕ ਕਲਾਂਸ ਕੋਰੋਨਾ 'ਤੇ ਆਸ਼ਾਵਾਦੀ ਗੱਲਾਂ ਕਰਦੇ ਦਿਸੇ। ਪੈਟ੍ਰਿਕ ਦਾ ਕਹਿਣਾ ਹੈਕਿ ਉਹਨਾਂ ਨੂੰ ਹੈਰਾਨੀ ਹੋਵੇਗੀ ਜੇਕਰ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਮਿਲਦੀ। ਉੱਥੇ ਜਾਨਸਨ ਨੇ ਕਿਹਾ ਕਿ ਸਾਨੂੰ ਲਚੀਲਾ, ਤੇਜ਼ ਅਤੇ ਜ਼ਿਆਦਾ ਸਮਾਰਟ ਹੋਣਾ ਹੋਵੇਗਾ। ਨਾ ਸਿਰਫ ਟੀਕੇ ਦੇ ਲਈ ਸਗੋਂ ਭਵਿੱਖ ਵਿਚ ਪੈਦਾ ਹੋਣ ਵਾਲੇ ਹੋਰ ਸੰਭਾਵਿਤ ਇੰਨਫੈਕਸ਼ਨਾਂ ਦੇ ਲਈ ਵੀ।


Vandana

Content Editor

Related News