ਬ੍ਰਿਟੇਨ ਨੇ ਦਿੱਤੀ ਦੱਖਣੀ ਅਫਰੀਕਾ ''ਚ ਅੱਤਵਾਦੀ ਹਮਲੇ ਦੀ ਚਿਤਾਵਨੀ

02/23/2018 1:15:14 PM

ਜੋਹਨਸਬਰਗ(ਬਿਊਰੋ)— ਬ੍ਰਿਟੇਨ ਨੇ ਦੱਖਣੀ ਅਫਰੀਕਾ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ) ਦੇ ਹਮਲੇ ਦੀ ਚਿਤਾਵਨੀ ਦਿੱਤੀ ਹੈ। ਬ੍ਰਿਟੇਨ ਨੇ ਇਹ ਚਿਤਾਵਨੀ ਦੱਖਣੀ ਅਫਰੀਕਾ ਵਿਚ ਉਸ ਦੇ 2 ਨਾਗਰਿਕਾਂ ਦੇ ਅਗਵਾ ਹੋਣ ਤੋਂ ਬਾਅਦ ਦਿੱਤੀ ਹੈ। ਦੱਖਣੀ ਅਫਰੀਕਾ ਨੇ ਹਾਲਾਂਕਿ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਕੋਈ ਵੀ ਸਬੂਤ ਮਿਲਣ ਤੋਂ ਇਨਕਾਰ ਕੀਤਾ ਹੈ।
ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਆਈ. ਐਸ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, 'ਅਸੀਂ ਹਾਲ ਹੀ ਵਿਚ ਹੋਈਆਂ ਘਟਨਾਵਾਂ ਤੋਂ ਬਾਅਦ ਯਾਤਰਾ ਸਲਾਹ ਵਿਚ ਕੁੱਝ ਸੁਧਾਰ ਕੀਤੇ ਹਨ ਅਤੇ ਸਾਡੀ ਯਾਤਰਾ ਸਲਾਹ ਵਿਚ ਕਿਹਾ ਗਿਆ ਹੈ ਕਿ ਸਾਡਾ ਅੰਦਾਜ਼ਾ ਹੈ ਕਿ ਅੱਤਵਾਦੀ ਦੱਖਣੀ ਅਫਰੀਕਾ ਵਿਚ ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ।' ਵਿਦੇਸ਼ ਮੰਤਰਾਲੇ ਨੇ ਦੱਖਣੀ ਅਫਰੀਕਾ ਵਿਚ ਅਗਵਾ ਦੀ ਹੋਈ ਘਟਨਾ ਨਾਲ ਜੁੜੀ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।


Related News