ਬ੍ਰਿਟੇਨ ਦੀ ਲੇਬਰ ਪਾਰਟੀ ਵੱਡੇ ਪੱਧਰ ''ਤੇ ਸਾਈਬਰ ਹਮਲਿਆਂ ਦੀ ਹੋਈ ਸ਼ਿਕਾਰ

Tuesday, Nov 12, 2019 - 10:59 PM (IST)

ਬ੍ਰਿਟੇਨ ਦੀ ਲੇਬਰ ਪਾਰਟੀ ਵੱਡੇ ਪੱਧਰ ''ਤੇ ਸਾਈਬਰ ਹਮਲਿਆਂ ਦੀ ਹੋਈ ਸ਼ਿਕਾਰ

ਲੰਡਨ (ਏ.ਪੀ.)- ਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਿਹਾ ਕਿ ਉਸ ਦੇ ਡਿਜੀਟਲ ਪਲੇਟਫਾਰਮ 'ਤੇ ਵੱਡੇ ਪੱਧਰ 'ਤੇ ਸਾਈਬਰ ਹਮਲੇ ਹੋਏ। ਮੁੱਖ ਵਿਰੋਧੀ ਧਿਰ ਨੇ ਕਿਹਾ ਕਿ ਮਜ਼ਬੂਤ ਸੁਰੱਖਿਆ ਪ੍ਰਣਾਲੀ ਕਾਰਨ ਹਮਲਾ ਸਫਲ ਨਹੀਂ ਹੋਇਆ। ਪਾਰਟੀ ਨੇ ਭਰੋਸਾ ਜਤਾਇਆ ਕਿ ਉਸ ਦੇ ਡੇਟਾ ਵਿਚ ਸੰਨ੍ਹ ਨਹੀਂ ਲੱਗ ਸਕੀ। ਉਸ ਨੇ ਇਹ ਮਾਮਲਾ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ ਦੇ ਕੋਲ ਭੇਜ ਦਿੱਤਾ ਹੈ। ਬ੍ਰਿਟੇਨ ਵਿਚ 12 ਦਸੰਬਰ ਨੂੰ ਰਾਸ਼ਟਰੀ ਚੋਣਾਂ ਹੋਣੀਆਂ ਹਨ ਪਰ ਉਥੋਂ ਦੀਆਂ ਚੋਣਾਂ ਸਬੰਧੀ ਕਾਨੂੰਨ ਪੁਰਾਣੇ ਹਨ ਅਤੇ ਡਿਜੀਟਲ ਦੌਰ ਮੁਤਾਬਕ ਨਹੀਂ ਹੈ।

ਬ੍ਰਿਟਿਸ਼ ਸੰਸਦ ਦੀ ਡਿਜੀਟਲ ਕਮੇਟੀ ਦੇ ਸਾਬਕਾ ਪ੍ਰਧਾਨ ਡੈਮੀਅਨ ਕੋਲਿੰਸ ਨੇ ਚੋਣ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣ ਦੀ ਅਪੀਲ ਕੀਤੀ ਹੈ। ਇਸ ਨਾਲ ਸੋਸ਼ਲ ਮੀਡੀਆ ਕੰਪਨੀਆਂ 'ਤੇ ਵੀ ਦਬਾਅ ਵਧਿਆ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਹੈਰਾਨੀ ਜਤਾਈ ਕਿ ਬ੍ਰਿਟੇਨ ਦੀ ਸਰਕਾਰ ਉਥੋਂ ਦੀ ਰਾਜਨੀਤੀ ਵਿਚ ਰੂਸੀ ਦਖਲ 'ਤੇ ਰਿਪੋਰਟ ਜਾਰੀ ਕਰਨ ਵਿਚ ਅਸਫਲ ਕਿਵੇਂ ਰਹੀ, ਉਹ ਵੀ ਅਜਿਹੇ ਵੇਲੇ ਜਦੋਂ ਦੇਸ਼ ਰਾਸ਼ਟਰੀ ਚੋਣ ਦੀ ਤਿਆਰੀ ਕਰ ਰਿਹਾ ਹੈ।


author

Sunny Mehra

Content Editor

Related News