ਬ੍ਰਿਟੇਨ ਦੇ 500 ਸਾਲ ਪੁਰਾਣੇ ਕਾਨੂੰਨ ਨੂੰ ਪਲਟ ਸੱਸ ਨਾਲ ਕਰਵਾਇਆ ਵਿਆਹ

09/19/2020 2:05:46 AM

ਲੰਡਨ : ਇਥੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਆਪਣੀ ਸੱਸ ਨਾਲ ਵਿਆਹ ਕਰ ਲਿਆ ਹੈ। ਇਸ ਦੇ ਲਈ ਬ੍ਰਿਟੇਨ ਦੇ 500 ਸਾਲ ਪੁਰਾਣੇ ਕਾਨੂੰਨ ਨੂੰ ਪਲਟ ਦਿੱਤਾ ਗਿਆ ਹੈ। ਕਲਾਈਵ ਬਲਡੇਨ (65) ਅਤੇ ਬ੍ਰੇਂਡਾ (77) ਤਕਰੀਬਨ 30 ਸਾਲ ਤੋਂ ਇਕ ਦੂਜੇ ਨਾਲ ਹਨ। ਕਲਾਈਵ ਆਪਣੀ ਪਤਨੀ ਨੂੰ ਛੱਡ ਕੇ ਸੱਸ ਦੇ ਨਾਲ ਰਹਿਣ ਲੱਗਾ ਸੀ ਅਤੇ 1997 ਵਿਚ ਦੋਹਾਂ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਤਾਂ ਕਲਾਈਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਬ੍ਰਿਟੇਨ ਦਾ 500 ਸਾਲ ਪੁਰਾਣਾ ਪਰਿਵਾਰ ਨੈਤਿਕਤਾ ਕਾਨੂੰਨ ਜੋ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਵਿਚਾਲੇ ਯੌਨ ਸਬੰਧ ਨੂੰ ਅਪਰਾਧ ਮੰਨਦਾ ਹੈ ਦੇ ਤਹਿਤ ਉਸ ਨੂੰ 7 ਸਾਲ ਦੀ ਸਜ਼ਾ ਹੋਈ। ਕਲਾਈਵ ਨੇ ਇਸ ਕਾਨੂੰਨ ਨੂੰ ਬਦਲਣ ਦੀ ਪਟੀਸ਼ਨ ਦਿੱਤੀ ਪਰ ਯੂਰਪੀਅਨ ਕੋਰਟ ਨੇ 2005 ਵਿਚ ਉਸ ਦੀ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ। ਕਲਾਈਵ ਨੇ ਮਿਰਰ ਨੂੰ ਦੱਸਿਆ ਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਸਜ਼ਾ ਸਾਨੂੰਨ ਅਲੱਗ ਕਰ ਦੇਵੇਗੀ ਪਰ ਇਸ ਨੇ ਸਾਨੂੰ ਇਕ ਦੂਜੇ ਦੇ ਹੋਰ ਨੇੜੇ ਲਿਆ ਦਿੱਤਾ। ਅਸੀਂ 24 ਘੰਟੇ ਇਕ ਦੂਜੇ ਬਾਰੇ ਸੋਚਣ ਲੱਗੇ। ਇਹ ਇਕ ਜਾਦੂ ਸੀ। ਬ੍ਰੇਂਡਾ ਨੇ ਦੱਸਿਆ ਕਿ ਕਲਾਈਵ ਇਕ ਭੱਦਰਪੁਰਸ਼ ਹੈ। ਉਹ ਮੇਰੀ ਦੇਖਭਾਲ ਕਰਦਾ ਹੈ।
ਧੀ ਨੂੰ ਲੱਗਦਾ ਹੈ ਮਾਂ ਨੇ ਦਿੱਤਾ ਧੋਖਾ
ਕਲਾਈਵ ਦੀ ਸਾਬਕਾ ਪਤਨੀ ਅਤੇ ਬ੍ਰੇਂਡਾ ਦੀ ਧੀ ਇਰੇਨ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦੀ ਮਾਂ ਨੇ ਧੋਖਾ ਦਿੱਤਾ। ਉਸ ਦਾ ਕਹਿਣਾ ਹੈ ਕਿ ਮੈਂ ਨਹੀਂ ਜਾਨਣਾ ਚਾਹੁੰਦੀ ਕਿ ਕੌਣ ਮੇਰੀ ਮਾਂ ਹੈ।
ਯੂਰਪ ਦੇ 7 ਜੱਜਾਂ ਦੀ ਬੈਂਚ ਬੈਠੀ
ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਕਲਾਈਵ ਅਤੇ ਬ੍ਰੇਂਡਾ ਦਾ ਮਾਮਲਾ ਚੁੱਕਿਆ। ਇਸ ਤੋਂ ਬਾਅਦ ਮਾਮਲੇ 'ਤੇ 7 ਯੂਰਪੀ ਜਜਾਂ ਦੀ ਬੈਂਚ ਨੇ ਵਿਚਾਰ ਕੀਤਾ ਅਤੇ ਫੈਸਲਾ ਦਿੱਤਾ ਕਿ ਧਾਰਾ 12 ਨੂੰ ਹਟਾ ਦਿੱਤਾ ਜਾਵੇ ਜੋ ਇਸ ਜੋੜੇ ਨੂੰ ਵਿਆਹ ਦਾ ਅਧਿਕਾਰ ਦੇਣ ਤੋਂ ਰੋਕਦਾ ਹੈ।


Sunny Mehra

Content Editor

Related News