ਪ੍ਰਿੰਸ ਹੈਰੀ ਸ਼ਾਹੀ ਅਹੁਦਾ ਛੱਡਣ ਮਗਰੋਂ ਪਹਿਲੀ ਵਾਰ ਹੋਏ ਜਨਤਕ

01/17/2020 9:46:51 AM

ਲੰਡਨ (ਬਿਊਰੋ): ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਸ਼ਾਹੀ ਅਹੁਦਾ ਛੱਡਣ ਦੇ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਜਨਤਕ ਰੂਪ ਵਿਚ ਸਾਹਮਣੇ ਆਏ। ਪ੍ਰਿੰਸ ਹੈਰੀ ਜੋ ਮਹਾਰਾਣੀ ਐਲੀਜ਼ਾਬੇਥ ਦੋ ਪੋਤੋ ਹਨ, ਨੇ ਉਹਨਾਂ ਨੂੰ ਪਤਨੀ ਮੇਗਨ ਸਮੇਤ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦਾ ਅਹੁਦਾ ਛੱਡਣ ਅਤੇ ਆਰਥਿਕ ਰੂਪ ਨਾਲ ਸਵੈ ਨਿਰਭਰ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਾਹੀ ਗੱਦੀ ਦੇ 6ਵੇਂ ਦਾਅਵੇਦਾਰ ਪ੍ਰਿੰਸ ਹੈਰੀ ਬਰਮਿੰਘਮ ਪੈਲੇਸ ਦੇ ਪਿਛਲੇ ਗਾਰਡਨ ਵਿਚ ਰਗਬੀ ਲੀਗ ਖੇਡ ਰਹੇ ਬੱਚਿਆਂ ਨੂੰ ਅਗਲੇ ਸਾਲ ਹੋਣ ਵਾਲੇ ਸਪੋਰਟਸ ਵਰਲਡ ਕੱਪ ਵਿਚ ਖੇਡਣ ਦੀ ਤਿਆਰੀ ਕਰਵਾਉਣਗੇ। 

ਪਿਛਲੇ ਹਫਤੇ 35 ਸਾਲਾ ਹੈਰੀ ਅਤੇ 38 ਸਾਲਾ ਸਾਬਕਾ ਅਦਾਕਾਰਾ ਮੇਗਨ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦਾ ਅਹੁਦਾ ਛੱਡਣ ਦਾ ਐਲਾਨ ਕਰ ਕੇ ਆਪਣਾ ਜ਼ਿਆਦਾ ਸਮਾਂ ਉੱਤਰੀ ਅਮਰੀਕਾ ਵਿਚ ਬਿਤਾਉਣ ਦਾ ਐਲਾਨ ਕੀਤਾ ਸੀ। ਸ਼ਾਹੀ ਸੂਤਰਾਂ ਦੇ ਮੁਤਾਬਕ ਉਹਨਾਂ ਦੇ ਇਸ ਜਨਤਕ ਐਲਾਨ ਨੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ ਸੀ। ਸ਼ਾਹੀ ਮੈਂਬਰ ਉਹਨਾਂ ਦੇ ਐਲਾਨ ਨਾਲ ਕਾਫੀ ਨਿਰਾਸ਼ ਸਨ।ਸੋਮਵਾਰ ਨੂੰ ਸੈਂਡਰੀਘਮ ਐਸਟੇਟ ਵਿਚ ਪਰਿਵਾਰ ਵਿਚਾਲੇ ਇਕ ਬੈਠਕ ਵਿਚ ਇਹ ਸਹਿਮਤੀ ਬਣੀ ਕਿ ਜੋੜਾ ਬ੍ਰਿਟੇਨ ਅਤੇ ਕੈਨੇਡਾ ਦੇ ਵਿਚ ਆਪਣਾ ਸਮਾਂ ਬਿਤਾਏਗਾ। 

ਇਸ ਬੈਠਕ ਵਿਚ ਮਹਾਰਾਣੀ ਐਲੀਜ਼ਾਬੇਥ, ਪ੍ਰਿੰਸ ਹੈਰੀ, ਉਹਨਾਂ ਦਾ ਵੱਡਾ ਭਰਾ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੇ ਪਿਤਾ ਤੇ ਬ੍ਰਿਟਿਸ਼ ਰਾਜਗੱਦੀ ਦੇ ਉਤਰਾਧਿਕਾਰੀ ਪ੍ਰਿੰਸ ਚਾਰਲਸ ਮੌਜੂਦ ਸਨ। ਇਸ ਸਮੇਂ ਮੇਗਨ ਆਪਣੇ ਬੇਟੇ ਆਰਚੀ ਦੇ ਨਾਲ ਇਸ ਹਫਤੇ ਹੋਣ ਵਾਲੇ ਕਿਸੇ ਮਹੱਤਵਪੂਰਨ ਪ੍ਰੋਗਰਾਮ ਲਈ ਕੈਨੇਡਾ ਵਿਚ ਹੈ। ਹੈਰੀ ਆਪਣੇ ਭਵਿੱਖ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਣ ਲਈ ਅਗਲੇ ਹਫਤੇ ਬ੍ਰਿਟੇਨ ਵਿਚ ਜ਼ਰੂਰੀ ਬੈਠਕਾਂ ਕਰਨ ਲਈ ਰੁਕਣਗੇ। 


Vandana

Content Editor

Related News