ਬ੍ਰਿਟੇਨ ''ਚ ਖਾਲਿਸਤਾਨੀ ਨੈੱਟਵਰਕ ''ਤੇ ਕਾਰਵਾਈ ਦੀ ਤਿਆਰੀ ! PM ਬਰਨਹੈਮ ਨੇ ਬਣਾਇਆ ਪਲਾਨ
Friday, Nov 13, 2026 - 01:53 PM (IST)
ਲੰਡਨ- ਬ੍ਰਿਟੇਨ ਵਿੱਚ ਸਰਗਰਮ ਖਾਲਿਸਤਾਨੀ ਨੈੱਟਵਰਕ ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਭਾਰਤ ਦੇ ਕੂਟਨੀਤਕ ਦਬਾਅ ਤੋਂ ਬਾਅਦ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਇਸ ਮਕਸਦ ਲਈ ਜਾਂਚ ਏਜੰਸੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਭਾਰਤੀ ਸੁਰੱਖਿਆ ਏਜੰਸੀਆਂ ਬ੍ਰਿਟੇਨ ਵਿੱਚ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੇ ਨਾਵਾਂ ਦਾ ਖੁਲਾਸਾ ਵੀ ਕੀਤਾ ਹੈ। ਐਨਆਈਏ ਨੇ ਬ੍ਰਿਟੇਨ ਵਿੱਚ ਲੁਕੇ ਹੋਏ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੀ ਇੱਕ ਸੂਚੀ ਸੌਂਪੀ ਹੈ।
ਬ੍ਰਿਟਿਸ਼ ਸਰਕਾਰ ਸੱਤ ਖਾਲਿਸਤਾਨੀ ਅੱਤਵਾਦੀਆਂ ਦੀ ਫੰਡਿੰਗ ਦੀ ਜਾਂਚ ਕਰੇਗੀ। ਇਨ੍ਹਾਂ ਵਿੱਚ ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਮੁਠੱਡਾ, ਸੁਖਪਾਲ ਸਿੰਘ, ਸਰਬਜੀਤ ਸਿੰਘ ਬੇਨੂਰ, ਕੁਲਵੰਤ ਸਿੰਘ ਕਾਂਤਾ, ਗੁਰਪ੍ਰੀਤ ਸਿੰਘ ਬਾਗੀ ਅਤੇ ਦੁਪਿੰਦਰ ਸਿੰਘ ਸ਼ਾਮਲ ਹਨ।ਅਗਲੀ ਕਾਰਵਾਈ ਵਿਚ ਇਨ੍ਹਾਂ ਦੀ ਸੰਪੱਤੀ ਫ੍ਰੀਜ਼ ਹੋਵੇਗੀ। ਸੂਤਰਾਂ ਦੇ ਅਨੁਸਾਰ ਬ੍ਰਿਟੇਨ ਨੇ ਪਿਛਲੇ ਸਾਲ ਬੱਬਰ ਖਾਲਸਾ ਨੈੱਟਵਰਕ 'ਤੇ ਵਿੱਤੀ ਪਾਬੰਦੀਆਂ ਲਗਾਈਆਂ ਸਨ, ਗੁਰਪ੍ਰੀਤ ਸਿੰਘ ਰੀਹਲ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦਿੱਤਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਕੰਪਨੀ ਦੇ ਡਾਇਰੈਕਟਰਸ਼ਿਪ ਰੱਖਣ ਤੋਂ ਰੋਕ ਦਿੱਤਾ ਸੀ।
ਕੈਨੇਡਾ ਅਤੇ ਅਮਰੀਕਾ ਤੋਂ ਮਨੀ ਲਾਂਡਰਿੰਗ ਅਤੇ ਫੰਡਿੰਗ, ਪਾਕਿਸਤਾਨੀ ਹੈਂਡਲਰਾਂ ਨਾਲ ਵੀ ਸੰਪਰਕ
ਯੂਕੇ ਦੇ ਖਾਲਿਸਤਾਨ ਸਮਰਥਕਾਂ ਦੇ ਤਾਰ ਕਿੱਥੇ-ਕਿੱਥੇ
ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਟਾਈਗਰ ਫੋਰਸ, ਅਤੇ ਸਿੱਖਸ ਫਾਰ ਜਸਟਿਸ (SJF) ਸਾਰੇ ਭਾਰਤ ਵਿੱਚ ਪਾਬੰਦੀਸ਼ੁਦਾ ਹਨ। ਇਹਨਾਂ 'ਤੇ ਬ੍ਰਿਟੇਨ ਅਤੇ ਕੈਨੇਡਾ ਵਿੱਚ ਵੀ ਪਾਬੰਦੀ ਹੈ, ਪਰ ਅਮਰੀਕਾ ਵਿੱਚ ਨਹੀਂ। ਅਮਰੀਕਾ ਸਥਿਤ SJF ਬ੍ਰਿਟੇਨ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਨਮਤ ਸੰਗ੍ਰਹਿ ਮੁਹਿੰਮ ਚਲਾਉਂਦਾ ਹੈ। ਬ੍ਰਿਟੇਨ ਵਿੱਚ ਸਰਗਰਮ ਇਸ ਨੈੱਟਵਰਕ ਦੇ ਤਾਰ ਕੈਨੇਡਾ ਅਤੇ ਅਮਰੀਕਾ ਨਾਲ ਜੁੜੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਮੂਲ ਦੇ 9 ਵਿਅਕਤੀ ਗ੍ਰਿਫ਼ਤਾਰ ! ਨਸ਼ਾ ਤਸਕਰੀ ਦੇ ਲੱਗੇ ਦੋਸ਼
ਇੰਝ ਮਿਲਦੀ ਹੈ ਨੈੱਟਵਰਕ ਨੂੰ ਫੰਡਿੰਗ ਅਤੇ ਵਿੱਤੀ ਸਹਾਇਤਾ
ਕੈਨੇਡੀਅਨ ਵਿੱਤ ਮੰਤਰਾਲੇ ਦੀ 2025 ਦੀ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਰਿਪੋਰਟ ਵਿੱਚ ਬੱਬਰ ਖਾਲਸਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਲਈ ਸੰਭਾਵੀ ਕੈਨੇਡੀਅਨ ਫੰਡਿੰਗ ਦਾ ਜ਼ਿਕਰ ਹੈ। ਐਨਆਈਏ ਚਾਰਜਸ਼ੀਟ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਵਿਦੇਸ਼ੀ ਕਾਰਕੁਨਾਂ 'ਤੇ ਪੰਜਾਬ ਵਿਚ ਫੰਡ ਇਕੱਠਾ ਕਰਨ, ਨੌਜਵਾਨਾਂ ਦੀ ਭਰਤੀ ਕਰਨ ਅਤੇ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ।
ਡਿਜੀਟਲ ਨੈੱਟਵਰਕ ਅਤੇ ਔਨਲਾਈਨ ਗੱਲਬਾਤ
ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਭਗੌੜੇ ਸੋਸ਼ਲ ਮੀਡੀਆ ਅਤੇ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਭਾਰਤ ਵਿੱਚ ਪ੍ਰਚਾਰ, ਸੰਚਾਰ, ਫੰਡਿੰਗ ਅਤੇ ਆਪਣੇ ਸਾਥੀਆਂ ਨੂੰ ਨਿਰਦੇਸ਼ ਦੇਣ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਦੇ ਹਨ। ਦਸਤਾਵੇਜ਼ ਵਿੱਚ ਪਾਕਿਸਤਾਨ ਵਿੱਚ ਸਥਿਤ ਸਥਾਨਕ ਅਪਰਾਧੀਆਂ ਅਤੇ ਹੈਂਡਲਰਾਂ ਨਾਲ ਸਬੰਧਾਂ ਦਾ ਵੀ ਦੋਸ਼ ਲਗਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
