ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫਤੇ ਟੀਕਾਕਰਨ ਹੋਣ ਦੀ ਸੰਭਾਵਨਾ

Sunday, Dec 06, 2020 - 01:29 PM (IST)

ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫਤੇ ਟੀਕਾਕਰਨ ਹੋਣ ਦੀ ਸੰਭਾਵਨਾ

ਲੰਡਨ (ਵਾਰਤਾ): ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਐਲੀਜ਼ਾਬੇਥ ਦੂਜੀ ਅਤੇ ਉਹਨਾਂ ਦੇ 99 ਸਾਲਾ ਪਤੀ ਪ੍ਰਿੰਸ ਫਿਲਿਪ ਨੂੰ ਅਗਲੇ ਹਫਤੇ ਫਾਈਜ਼ਰ ਬਾਇਓਨਟੇਕ ਦੀ ਕੋਰੋਨਾ ਵੈਕਸੀਨ ਦਿੱਤੇ ਜਾਣ ਦੀ ਸੰਭਾਵਨਾ ਹੈ। ਡੇਲੀ ਮੇਲ ਵਿਚ ਐਤਵਾਰ ਨੂੰ ਛਪੀ ਇਕ ਰਿਪੋਰਟ ਦੇ ਮੁਤਾਬਕ, ਮਹਾਰਾਣੀ ਨੂੰ ਵੈਕਸੀਨ ਦੇ ਮਾਮਲੇ ਵਿਚ ਵਿਸ਼ੇਸ਼ ਤਰਜ਼ੀਹ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਵੈਕਸੀਨ ਲਗਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਨੀ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਦਨ ਨੇ ਭੰਗ ਨੂੰ ਕਾਨੂੰਨੀ ਬਨਾਉਣ ਲਈ ਕੀਤਾ ਬਿੱਲ ਪਾਸ

ਅਖ਼ਬਾਰ ਨੇ ਜਨਤਕ ਸਿਹਤ ਮਾਹਰਾਂ ਦੇ ਹਵਾਲੇ ਨਾਲ ਲਿਖਿਆ ਕਿ ਮਹਾਰਾਣੀ ਅਤੇ ਉਹਨਾਂ ਦੇ ਪਤੀ ਨੂੰ ਵੈਕਸੀਨ ਲੱਗਣ ਨਾਲ ਇਸ ਸਬੰਧੀ ਚੱਲ ਰਹੀਆਂ ਗਲਤ ਫਹਿਮੀਆਂ ਨੂੰ ਖਤਮ ਕਰਨ ਵਿਚ ਮਦਦ ਮਿਲੇਗੀ। ਬ੍ਰਿਟੇਨ ਨੇ ਬੁੱਧਵਾਰ ਨੂੰ ਅਮਰੀਕੀ ਫਾਰਮਾਸੂਟੀਕਲ ਦਿੱਗਜ਼ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੇਕ ਵੱਲੋਂ ਉਤਪਾਦਿਤ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ। ਅਜਿਹਾ ਕਰਨ ਵਾਲਾ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਬ੍ਰਿਟੇਨ ਦੇ ਮੰਤਰੀਆਂ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਅਗਲੇ ਹਫਤੇ ਤੱਕ ਅਮਰੀਕਾ-ਜਰਮਨ ਵੈਕਸੀਨ ਦੀਆਂ 800,000 ਖੁਰਾਕਾਂ ਬ੍ਰਿਟੇਨ ਵਿਚ ਆ ਜਾਣਗੀਆਂ।

ਨੋਟ- ਮਹਾਰਾਣੀ ਐਲੀਜ਼ਾਬੇਥ ਅਤੇ ਪ੍ਰਿੰਸ ਫਿਲਿਪ ਨੂੰ ਕੋਰੋਨਾ ਵੈਕਸੀਨ ਲਗਾਉਣ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News