ਅਮਰੀਕਾ ਜਾਣ ਵਾਲੇ ਪ੍ਰੋਫੈਸ਼ਨਲਜ਼ ਲਈ ਖੁਸ਼ਖ਼ਬਰੀ, ਵੀਜ਼ਾਂ ਨੂੰ ਲੈ ਕੇ ਆਈ ਵੱਡੀ ਖ਼ਬਰ!

10/04/2015 10:56:19 AM


ਵਾਸ਼ਿੰਗਟਨ— ਭਾਰਤ ਤੋਂ ਅਮਰੀਕਾ ਜਾਣ ਵਾਲੇ ਪ੍ਰੋਫੈਸ਼ਨਲਜ਼ ਲਈ ਵੱਡੀ ਖੁਸ਼ਖ਼ਬਰੀ ਹੈ। ਅਮਰੀਕਾ ਵਿਚ ਐੱਚ-1 ਬੀ ਵੀਜ਼ਾ ''ਤੇ ਲੱਗਣ ਵਾਲੀ 2000 ਡਾਲਰ ਦੀ ਫੀਸ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲ ਸਕਦੀ ਹੈ। ਇਹ ਖ਼ਬਰ ਭਾਰਤੀ ਆਈ. ਟੀ. ਕੰਪਨੀਆਂ ਲਈ ਰਾਹਤ ਲੈ ਕੇ ਆਈ ਹੈ। ਰੀਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਕਾਂਗਰਸ ਨੇ ਇਸ ਫੀਸ ਨੂੰ ਰੱਦ ਕਰ ਦਿੱਤਾ ਹੈ। 
ਭਾਰਤ ਤੋਂ ਅਮਰੀਕਾ ਜਾਣ ਵਾਲੇ ਪ੍ਰੋਫੈਸ਼ਨਲਜ਼ ਵਸੂਲੀ ਜਾਣ ਵਾਲੀ ਇਸ ਰਕਮ ਨੂੰ ਭਾਰਤੀ ਕੰਪਨੀਆਂ ਪ੍ਰਤੀ ਭੇਦਭਾਵ ਦੱਸਦੇ ਰਹੇ ਹਨ। 2010 ਵਿਚ ਅਮਰੀਕੀ ਕਾਂਗਰਸ ਵਿਚ ਇਕ ਐਕਟ ਪਾਸ ਹੋਇਆ ਸੀ, ਜਿਸ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ 50 ਫੀਸਦੀ ਜਾਂ ਫਿਰ ਉਸ ਤੋਂ ਜ਼ਿਆਦਾ ਪ੍ਰੋਫੈਸ਼ਨਲ ਵਿਦੇਸ਼ ਵਿਚ ਹਨ, ਉਨ੍ਹਾਂ ਨੂੰ ਐੱਚ-1 ਬੀ ਵੀਜ਼ਾ ਲਈ 2000 ਡਾਲਰ ਦੀ ਵਾਧੂ ਫੀਸ ਦੇਣੀ ਪਵੇਗੀ। ਇਸ ਨਿਯਮ ਕਰਕੇ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਕੰਪਨੀਆਂ ਨੂੰ ਲੱਖਾਂ ਡਾਲਰ ਦੇਣੇ ਪਏ ਹਨ। ਇਹ ਨਿਯਮ ਚਾਰ ਸਾਲਾਂ ਲਈ ਲਾਗੂ ਕੀਤਾ ਗਿਆ ਸੀ ਪਰ 9/11 ਦੇ ਹਮਲੇ ਤੋਂ ਬਾਅਦ ਲੋਕਾਂ ਦੀ ਮਦਦ ਤੇ ਮੈਡੀਕਲ ਲੋੜਾਂ ਨੂੰ ਪੂਰੀ ਕਰਨ ਲਈ ਇਸ ਸਮਾਂ-ਮਿਆਦ ਨੂੰ ਪੰਜ ਸਾਲਾਂ ਲਈ ਕਰ ਦਿੱਤਾ ਗਿਆ। ਹੁਣ ਜਦੋਂ ਇਸ ਫੀਸ ਨੂੰ ਰੱਦ ਕਰ ਦਿੱਤਾ ਗਿਆ ਹੈ ਤਾਂ ਭਾਰਤੀ ਆਈ. ਟੀ. ਕੰਪਨੀਆਂ ਨੂੰ ਅਮਰੀਕਾ ਜਾਣ ਵਾਲੇ ਪ੍ਰੋਫੈਸ਼ਨਲਜ਼ ਨੂੰ ਇਸ ਦਾ ਕਾਫੀ ਲਾਭ ਹੋਵੇਗਾ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Kulvinder Mahi

News Editor

Related News