ਬ੍ਰਾਜ਼ੀਲ ਦੇ ਸਿਹਤ ਮੰਤਰੀ ਨੂੰ ਬੋਰਿਸ ਜਾਨਸਨ ਨਾਲ ਮੁਲਾਕਾਤ ਕਰਨੀ ਪਈ ਮਹਿੰਗੀ, ਹੋਏ ਕੋਰੋਨਾ ਇਨਫੈਕਟਿਡ
Friday, Sep 24, 2021 - 01:58 AM (IST)
ਬ੍ਰਾਸੀਲੀਆ-ਬ੍ਰਾਜ਼ੀਲ ਦੇ ਸਿਹਤ ਮੰਤਰੀ ਮਾਰਕਲੋ ਕਿਉਰੋਗਾ ਨੂੰ ਮਾਸਕਲੈੱਸ ਬੋਰਿਸ ਜਾਨਸਨ ਨਾਲ ਹੱਥ ਮਿਲਾਉਣਾ ਮਹਿੰਗਾ ਪੈ ਗਿਆ। ਮਾਰਕਲੋ ਕਿਉਰੋਗਾ ਕੋਰੋਨ ਦੀ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ ਅਤੇ ਆਈਲੋਸੇਸ਼ਨ 'ਚ ਚੱਲੇ ਗਏ ਹਨ। ਇਹ ਘਟਨਾ ਬਿਨ੍ਹਾਂ ਮਾਸਕ ਦੇ ਬੋਰਿਸ ਜਾਨਸਨ ਅਤੇ ਦੂਜੇ ਬ੍ਰਿਟਿਸ਼ ਅਧਿਕਾਰੀਆਂ ਤੋਂ ਨਿਊਯਾਰਕ 'ਚ ਮੁਲਾਕਾਤ ਦੇ 24 ਘੰਟਿਆਂ ਬਾਅਦ ਸਾਹਮਣੇ ਆਈ। ਮਾਰਕਲੋ ਕਿਉਰੋਗਾ ਬ੍ਰਿਟਿਸ਼ ਪੀ.ਐੱਮ. ਪ੍ਰਧਾਨ ਮੰਤਰੀ ਅਤੇ ਨਵੇਂ ਵਿਦੇਸ਼ ਸਕੱਤਰ ਐਲਜਾਬੈਥ ਟੂਸ ਕੋਲ ਸੋਮਵਾਰ ਨੂੰ ਬੈਠੇ ਸਨ।
ਦੁਵੱਲੀ ਮੁਲਾਕਾਤ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਵੀ ਮੌਜੂਦਗੀ ਰਹੀ। ਮਾਰਕਲੋ ਕਿਉਰੋਗਾ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਖੁਦ ਦੇ ਕੋਰੋਨਾ ਇਨਫੈਕਟਿਡ ਹੋਣ ਦਾ ਐਲਾਨ ਕੀਤਾ। ਥੋੜ੍ਹੀ ਹੀ ਦੇਰ ਬਾਅਦ ਬ੍ਰਾਜ਼ੀਲ ਦੀ ਨਿਊਜ਼ ਵੈੱਬਸਾਈਟ ਨੇ ਰਿਪੋਰਟ ਦਿੱਤੀ ਕਿ ਬ੍ਰਾਜ਼ੀਲ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੀ ਹਿੱਸੇਦਾਰੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
55 ਸਾਲਾ ਕਾਰਡੀਉਲਾਜਿਸਟ ਕਿਉਰੋਗਾ ਜਾਨਸਨ ਨਾਲ ਹੱਥ ਮਿਲਾਉਂਦੇ ਹਨ। ਇਹ ਮੁਲਾਕਾਤ ਨਿਊਯਾਰਕ ਦੇ ਵਪਾਰਕ ਦੂਤਘਰ 'ਚ ਸੋਮਵਾਰ ਦੀ ਸਭਾ 'ਚ ਹੋਈ ਸੀ। ਇਸ ਹਕੀਕਤ ਦੇ ਬਾਵਜੂਦ ਕਿ ਬੋਲਸੋਨਾਰੋ ਨੇ ਜਨਤਕ ਤੌਰ 'ਤੇ ਕੋਵਿਡ-19 ਵਿਰੁੱਧ ਟੀਕਾਕਰਨ ਨਾ ਹੋਣ ਦਾ ਦਾਅਵਾ ਕੀਤਾ ਹੈ, ਜਾਨਸਨ, ਟੂਸ ਅਤੇ ਬ੍ਰਿਟਿਸ਼ ਪ੍ਰਤੀਨਿਧੀਮੰਡਲ ਦੇ ਦੂਜੇ ਮੈਂਬਰਾਂ ਨੇ ਮੁਲਾਕਾਤ ਲਈ ਮਾਸਕ ਨਹੀਂ ਪਾਇਆ।
ਇਹ ਵੀ ਪੜ੍ਹੋ : ...ਤਾਂ ਇਸ ਕਾਰਨ ਅਫਰੀਕਾ CDC ਨੇ ਬ੍ਰਿਟੇਨ ਦੇ ਇਸ ਫੈਸਲੇ ਦੀ ਕੀਤੀ ਨਿੰਦਾ
ਹਾਲਾਂਕਿ, ਸੋਫੇ 'ਤੇ ਬ੍ਰਿਟਿਸ਼ ਨੇਤਾਵਾਂ ਦੇ ਪਿੱਛੇ ਬੈਠੇ ਕਿਉਰੋਗਾ ਨੇ ਮਾਸਕ ਦਾ ਇਸਤੇਮਾਲ ਕੀਤਾ ਸੀ। ਸੋਸ਼ਲ ਮੀਡੀਆ 'ਤੇ ਜਾਰੀ ਲਿਸਟ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਇਨਫੈਕਟਿਡ ਹੋਣ ਵਾਲੇ ਬ੍ਰਾਜ਼ੀਲ ਦੇ ਸਿਹਤ ਮੰਤਰੀ ਨਿਊਯਾਰਕ ਦੇ ਉਸ ਹੋਟਲ 'ਚ ਰੁਕੇ ਸਨ ਜਿਥੇ ਰਾਸ਼ਟਰਪਤੀ ਜੋਅ ਬਾਈਡੇਨ ਸਨ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।