ਬ੍ਰਾਜ਼ੀਲ ''ਚ 34 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ, 14 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ

Wednesday, Jul 01, 2020 - 03:22 PM (IST)

ਬ੍ਰਾਜ਼ੀਲ ''ਚ 34 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ, 14 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ

ਬ੍ਰਾਸੀਲੀਆ- ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਰੁਕਦੀ ਨਹੀਂ ਦਿਖਾਈ ਦੇ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 33,846 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 14,02,041 ਹੋ ਗਈ ਹੈ। ਪਿਛਲੇ ਦਿਨ ਦੀ ਤੁਲਨਾ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਕਾਫੀ ਵਧੇਰੇ ਹੈ। ਇਕ ਦਿਨ ਪਹਿਲਾਂ ਲਗਭਗ 10 ਹਜ਼ਾਰ ਘੱਟ ਮਾਮਲੇ ਨਜ਼ਰ ਆਏ ਸਨ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1,280 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਜੇ ਤੱਕ ਇੱਥੇ ਮਰਨ ਵਾਲਿਆਂ ਦੀ ਗਿਣਤੀ 59,594 ਹੋ ਗਈ ਹੈ। ਹੁਣ ਤੱਕ ਕੁੱਲ 7,90,000 ਮਰੀਜ਼ ਠੀਕ ਹੋ ਗਏ ਹਨ। ਦੱਸ ਦਈਏ ਕਿ ਬ੍ਰਾਜ਼ੀਲ ਦੁਨੀਆਭਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਦੂਜੇ ਨੰਬਰ 'ਤੇ ਹੈ।

ਮੰਗਲਵਾਰ ਨੂੰ ਹੈਲੀਕਾਪਟਰ ਰਾਹੀਂ ਵੈਨਜ਼ੁਏਲਾ ਦੀ ਸਰਹੱਦ ਨਾਲ ਲੱਗਦੇ ਅਮੇਜ਼ਨ ਦੇ ਭਾਈਚਾਰਿਆਂ ਨੂੰ ਸੁਰੱਖਿਆਤਮਕ ਸਪਲਾਈ ਅਤੇ ਦਵਾਈਆਂ ਮੁਹੱਈਆ ਕਰਾਈ ਅਤੇ ਕੁਝ ਲੋਕਾਂ ਦਾ ਕੋਰੋਨਾ ਟੈਸਟ ਕੀਤਾ। ਟੈਸਟ ਵਿਚ ਕਿਸੇ ਦੀ ਰਿਪੋਰਟ ਪਾਜ਼ੀਟਿਵ ਨਹੀਂ ਆਈ, ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਸੈਂਕੜੇ ਅਮੇਜ਼ਨ ਜਨਜਾਤੀਆਂ ਵਿਚ ਫੈਲਣ ਦਾ ਖਤਰਾ ਬਰਕਰਾਰ ਹੈ, ਜਿਨ੍ਹਾਂ ਕੋਲ ਬਾਹਰੀ ਬੀਮਾਰੀਆਂ ਲਈ ਕੋਈ ਸੁਰੱਖਿਆ ਨਹੀਂ ਹੈ। 


author

Lalita Mam

Content Editor

Related News