ਬ੍ਰਾਜ਼ੀਲ ''ਚ 6.8 ਦੀ ਤੀਬਰਤਾ ਦਾ ਭੂਚਾਲ

01/06/2019 9:33:32 AM

ਬ੍ਰਾਸੀਲੀਆ (ਭਾਸ਼ਾ)— ਪੱਛਮੀ ਬ੍ਰਾਜ਼ੀਲ ਦੀ ਪੇਰੂ ਨਾਲ ਲੱਗਦੀ ਸੀਮਾ ਦੇ ਨੇੜਲੇ ਇਲਾਕਿਆਂ ਵਿਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਐਮਾਜ਼ਾਨ ਦੇ ਮੀਂਹ ਲਿਆਉਣ ਵਾਲੇ ਜੰਗਲੀ ਖੇਤਰ ਵਿਚ ਇਸ ਭੂਚਾਲ ਦਾ ਅਸਰ ਹੋਇਆ ਪਰ ਇਸ ਨਾਲ ਤੁਰੰਤ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ 6.8 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਬ੍ਰਾਜ਼ੀਲ ਦੇ ਤਾਰੌਕਾ ਤੋਂ 55 ਮੀਲ (329 ਕਿਲੋਮੀਟਰ) ਪੱਛਮ ਵਿਚ ਅਤੇ ਪੇਰੂ ਦੇ ਵਕੈਲਪਾ ਤੋਂ 204 ਮੀਲ (329 ਕਿਲੋਮੀਟਰ) ਪੂਰਬ ਵਿਚ 575 ਕਿਲਮੀਟਰ ਦੀ ਡੂੰਘਾਈ ਵਿਚ ਸੀ। ਸਥਾਨਕ ਸਮੇਂ ਮੁਤਾਬਕ ਦੁਪਹਿਰ 2:25 'ਤੇ ਆਏ ਇਸ ਭੂਚਾਲ ਨਾਲ ਇਸ ਦੀ ਡੂੰਘਾਈ ਅਤੇ ਸਥਿਤੀ ਦੇਖਦਿਆਂ ਹੋਏ ਵੱਡੇ ਨੁਕਸਾਨ ਦਾ ਖਦਸ਼ਾ ਨਹੀਂ ਹੈ। ਬੀਤੇ ਸਾਲ ਅਗਸਤ ਮਹੀਨੇ ਪੇਰੂ-ਬ੍ਰਾਜ਼ੀਲ ਸੀਮਾ 'ਤੇ 7.1 ਦੀ ਤੀਬਰਤਾ ਦਾ ਭੂਚਾਲ ਆਇਆ ਸੀ।


Vandana

Content Editor

Related News