ਬ੍ਰਾਜ਼ੀਲ ''ਚ ਕੋਰੋਨਾ ਦਾ ਕਹਿਰ, ਇਕ ਦਿਨ ''ਚ 4,195 ਲੋਕਾਂ ਦੀ ਮੌਤ

Wednesday, Apr 07, 2021 - 09:50 AM (IST)

ਬ੍ਰਾਜ਼ੀਲ ''ਚ ਕੋਰੋਨਾ ਦਾ ਕਹਿਰ, ਇਕ ਦਿਨ ''ਚ 4,195 ਲੋਕਾਂ ਦੀ ਮੌਤ

ਸਾਓ ਪਾਓਲੋ (ਭਾਸ਼ਾ): ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ ਸਭ ਤੋਂ ਵੱਧ 4,195 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਸਿਰਫ ਦੋ ਦੇਸ਼ਾਂ ਵਿਚ ਇਕ ਦਿਨ ਵਿਚ ਵਾਇਰਸ ਨਾਲ ਮੌਤ ਦੇ 4 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 4,195 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ। ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 3,40,000 ਦੇ ਕਰੀਬ ਪਹੁੰਚ ਗਈ ਹੈ ਜੋ ਅਮਰੀਕਾ ਦੇ ਬਾਅਦ ਸਭ ਤੋਂ ਵੱਧ ਹੈ।

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ 'ਚ ਦੋ ਬੱਸਾਂ ਦੀ ਟੱਕਰ, 16 ਲੋਕਾਂ ਦੀ ਮੌਤ

ਹੁਣ ਤੱਕ ਅਮਰੀਕਾ ਅਤੇ ਪੇਰੂ ਵਿਚ ਇਕ ਦਿਨ ਵਿਚ ਵਾਇਰਸ ਵਾਇਰਸ ਨਾਲ ਮੌਤ ਦੇ ਚਾਰ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਬ੍ਰਾਜ਼ੀਲ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਸਾਓ ਪਾਓਲੋ ਵਿਚ ਪਿਛਲੇ 24 ਘੰਟਿਆਂ ਵਿਚ ਵਾਇਰਸ ਨਾਲ ਕਰੀਬ 1400 ਲੋਕਾਂ ਦੀ ਮੌਤ ਹੋਈ ਹੈ। ਗੌਰਤਲਬ ਹੈ ਕਿ ਦੁਨੀਆ ਭਰ ਵਿਚ ਵਾਇਰਸ ਨਾਲ ਪੀੜਤਾਂ ਦੀ ਗਿਣਤੀ 133.030,082 ਹੋ ਚੁੱਕੀ ਹੈ ਜਦਕਿ 2,886,114 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਨੋਟ- ਬ੍ਰਾਜ਼ੀਲ ਵਿਚ ਇਕ ਦਿਨ 'ਚ 4,195 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News