ਬੋਤਸਵਾਨਾ ਦੇ ਰਾਸ਼ਟਰਪਤੀ ਨੇ ਚੋਣਾਂ ''ਚ ਹਾਰ ਕੀਤੀ ਸਵੀਕਾਰ, 58 ਸਾਲ ਪੁਰਾਣੀ ਸੱਤਾ ਦਾ ਅੰਤ
Friday, Nov 01, 2024 - 02:41 PM (IST)
ਗਬੋਰੋਨ/ਬੋਤਸਵਾਨਾ (ਏਜੰਸੀ)- ਬੋਤਸਵਾਨਾ ਦੇ ਰਾਸ਼ਟਰਪਤੀ ਮੋਗਵੇਤਸੀ ਮਾਸੀਸੀ ਨੇ ਸ਼ੁੱਕਰਵਾਰ ਨੂੰ ਆਮ ਚੋਣਾਂ ਵਿਚ ਹਾਰ ਸਵੀਕਾਰ ਕਰ ਲਈ, ਜਿਸ ਨਾਲ 1966 ਵਿਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਦੇ ਬਾਅਦ ਸੱਤਾ 'ਤੇ ਕਾਬਜ਼ ਪਾਰਟੀ ਦਾ 58 ਸਾਲ ਪੁਰਾਣਾ ਸ਼ਾਸਨ ਸਮਾਪਤ ਹੋ ਗਿਆ। ਮਾਸੀਸੀ ਨੇ ਅੰਤਿਮ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ।
ਇਹ ਵੀ ਪੜ੍ਹੋ: ਕਿਰਗਿਸਤਾਨ ਨੇ ਚੀਨ ਦੇ ਸੰਗਠਿਤ ਸੈਲਾਨੀਆਂ ਲਈ ਵੀਜ਼ਾ-ਮੁਕਤ ਨੀਤੀ ਕੀਤੀ ਪੇਸ਼
ਚੋਣ ਰੁਝਾਨਾਂ ਮੁਤਾਬਕ ਉਨ੍ਹਾਂ ਦੀ 'ਬੋਤਸਵਾਨਾ ਡੈਮੋਕ੍ਰੇਟਿਕ ਪਾਰਟੀ' ਸੰਸਦੀ ਚੋਣਾਂ 'ਚ ਚੌਥੇ ਸਥਾਨ 'ਤੇ ਹੈ। ਮੁੱਖ ਵਿਰੋਧੀ ਪਾਰਟੀ 'ਅੰਬਰੇਲਾ ਫਾਰ ਡੈਮੋਕਰੇਟਿਕ ਚੇਂਜ' ਨੇ ਸ਼ੁਰੂਆਤੀ ਨਤੀਜਿਆਂ ਵਿੱਚ ਮਜ਼ਬੂਤ ਲੀਡ ਲੈ ਲਈ ਹੈ, ਜਿਸ ਨਾਲ ਡੂਮਾ ਬੋਕੋ ਨੂੰ ਦੱਖਣੀ ਅਫ਼ਰੀਕੀ ਦੇਸ਼ ਦੇ ਰਾਸ਼ਟਰਪਤੀ ਬਣਨ ਲਈ ਪਸੰਦੀਦਾ ਉਮੀਦਵਾਰ ਬਣ ਗਏ ਹਨ। ਮਾਸੀਸੀ ਨੇ ਕਿਹਾ ਕਿ ਉਨ੍ਹਾਂ ਨੇ ਬੋਕੋ ਨੂੰ ਫੋਨ ਕਰਕੇ ਸੂਚਿਤ ਕੀਤਾ ਸੀ ਕਿ ਉਹ ਹਾਰ ਸਵੀਕਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਬੱਸ ਹਾਦਸੇ 'ਚ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ, 35 ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8