ਬੋਰਿਸ ਜਾਨਸਨ ਰਾਸ਼ਟਰੀ ਐਮਰਜੈਂਸੀ ਲਈ ਬਨਾਉਣਗੇ 9 ਮਿਲੀਅਨ ਪੌਂਡ ਦਾ ਕਮਰਾ

Monday, Mar 08, 2021 - 04:22 PM (IST)

ਬੋਰਿਸ ਜਾਨਸਨ ਰਾਸ਼ਟਰੀ ਐਮਰਜੈਂਸੀ ਲਈ ਬਨਾਉਣਗੇ 9 ਮਿਲੀਅਨ ਪੌਂਡ ਦਾ ਕਮਰਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਿਸੇ ਵੀ ਤਰ੍ਹਾਂ ਦੀ ਕੌਮੀ ਐਮਰਜੈਂਸੀ, ਜਿਵੇਂ ਕਿ ਅੱਤਵਾਦੀ ਹਮਲੇ, ਮਹਾਮਾਰੀ ਆਦਿ ਨਾਲ ਨਜਿੱਠਣ ਲਈ ਵ੍ਹਾਈਟ ਹਾਊਸ ਦੀ ਤਰਜ਼ 'ਤੇ ਵਾਈਟ ਹਾਲ ਵਿਖੇ ਇੱਕ ਸੁਰੱਖਿਅਤ ਕਮਰਾ ਬਨਾਉਣ ਦੀ ਤਿਆਰੀ ਕਰ ਰਹੇ ਹਨ। ਇਹ ਕਮਰਾ ਜਿਸ ਨੂੰ ‘ਸਿਟਸੇਨ’ ਦੇ ਨਾਮ ਨਾਲ ਵੀ ਜਾਣਿਆ ਜਾਵੇਗਾ ਤੇ ਇਸ ਨੂੰ ਬਣਾਉਣ ਲਈ 9 ਮਿਲੀਅਨ ਪੌਂਡ ਤੋਂ ਵੱਧ ਦੀ ਲਾਗਤ ਆਵੇਗੀ।

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਤਾਇਨਾਤ ਚੀਨੀ ਡਿਪਲੋਮੈਟ ਦੇ ਟਵੀਟ 'ਤੇ ਬਵਾਲ, ਕਿਹਾ- ਆਪਣਾ ਹਿਜਾਬ ਚੁੱਕੋ  

ਸੰਕਟ ਦੀ ਸਥਿਤੀ ਵਿੱਚ ਇਹ ਪ੍ਰਧਾਨ ਮੰਤਰੀ ਨੂੰ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਸੁਰੱਖਿਅਤ ਮੁਲਾਕਾਤ ਕਰਨ ਵਿੱਚ ਸਹਾਈ ਹੋਵੇਗਾ। ਇਸ ਕਮਰੇ ਦੀ ਗਰਮੀਆਂ ਵਿੱਚ ਖੁੱਲ੍ਹਣ ਦੀ ਉਮੀਦ ਹੈ ਅਤੇ ਇਸ ਦਾ ਭੂਮੀਗਤ ਸੁਰੰਗਾਂ ਦੀ ਇਕ ਲੜੀ ਰਾਹੀਂ ਡਾਊਨਿੰਗ ਸਟ੍ਰੀਟ ਨਾਲ ਸਿੱਧਾ ਸੰਪਰਕ ਹੋਵੇਗਾ। ਇਸ ਦਾ ਲੇਆਉਟ ਵ੍ਹਾਈਟ ਹਾਊਸ ਦੇ "ਸਿਚੂਏਸ਼ਨ ਰੂਮ" ਦੇ ਸਮਾਨ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਰਾਸ਼ਟਰੀ ਸੁਰੱਖਿਆ ਸਕੱਤਰੇਤ ਦਾ ਸਟਾਫ ਕਮਰੇ ਦੀ ਨਿਗਰਾਨੀ ਕਰੇਗਾ ਅਤੇ ਇਹ ਕਮਰਾ ਹਾਈ-ਟੈਕ ਯੰਤਰਾਂ ਜਿਵੇਂ ਕਿ ਹੀਟ ਨਕਸ਼ੇ, ਜਿਓਸਟੇਸ਼ਨਰੀ ਵਿਜ਼ੂਅਲ ਲਾਈਜੇਸ਼ਨਜ਼, ਇੰਟਰਐਕਟਿਵ ਡੈਸ਼ਬੋਰਡਸ ਅਤੇ ਹੋਰ ਤਕਨਾਲੌਜੀ ਨਾਲ ਲੈਸ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਤਖ਼ਤਾਪਲਟ ਦੇ ਵਿਰੋਧ 'ਚ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਖ਼ਤਮ ਕੀਤਾ ਰੱਖਿਆ ਸਹਿਯੋਗ

ਬੰਕਰ ਕਿਸਮ ਦੇ ਇਸ ਕਮਰੇ ਦੀ ਯੋਜਨਾ ਕੇਂਦਰ ਸਰਕਾਰ ਦੀ ਰੱਖਿਆ, ਸੁਰੱਖਿਆ ਲਈ ਵਿਦੇਸ਼ ਨੀਤੀ ਦੀ ਪਹਿਲੀ ਬ੍ਰੈਗਜ਼ਿਟ ਸਮੀਖਿਆ ਦੇ ਹਿੱਸੇ ਵਜੋਂ ਸਾਹਮਣੇ ਆਈ ਹੈ, ਜਿਸ ਨੂੰ ਕਿ 16 ਮਾਰਚ ਨੂੰ ਪੇਸ਼  ਕੀਤਾ ਜਾਣਾ ਹੈ। ਜਿਸ ਤੋਂ ਬਾਅਦ ਰੱਖਿਆ ਸੰਬੰਧੀ ਕਾਗਜ਼ਾਤ 22 ਮਾਰਚ ਨੂੰ ਬ੍ਰਿਟੇਨ ਦੀਆਂ ਹਥਿਆਰਬੰਦ ਸੈਨਾਵਾਂ ਦੇ ਆਧੁਨਿਕੀਕਰਨ ਲਈ ਯੋਜਨਾਵਾਂ ਤੈਅ ਕਰਨਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News