ਨਿਊਯਾਰਕ ਦੇ ਟਾਈਮਜ਼ ਸਕੁਆਇਰ ''ਤੇ ਬੰਬ ਧਮਾਕਾ, ਤਸਵੀਰਾਂ ਆਈਆਂ ਸਾਹਮਣੇ

Sunday, Mar 03, 2024 - 03:08 PM (IST)

ਨਿਊਯਾਰਕ ਦੇ ਟਾਈਮਜ਼ ਸਕੁਆਇਰ ''ਤੇ ਬੰਬ ਧਮਾਕਾ, ਤਸਵੀਰਾਂ ਆਈਆਂ ਸਾਹਮਣੇ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਟਾਈਮਜ਼ ਸਕੁਆਇਰ 'ਤੇ ਬੰਬ ਧਮਾਕਾ ਹੋਇਆ। ਜਿਸ ਕਾਰਨ ਪੁਲਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਬੰਬ ਸਕੁਐਡ ਨਾਲ ਛਾਣਬੀਣ ਕੀਤੀ। ਸ਼ਨੀਵਾਰ ਨੂੰ ਫਲਸਤੀਨੀ ਸਮਰਥਕਾਂ ਨੇ ਟਾਈਮਜ਼ ਸਕੁਏਅਰ ਤੋਂ ਇਜ਼ਰਾਈਲ ਖ਼ਿਲਾਫ਼ ਰੈਲੀ ਵੀ ਕੱਢੀ ਸੀ। ਇਸ ਰੈਲੀ ਦੌਰਾਨ ਮੌਕੇ 'ਤੇ ਆਏ ਇਕ ਕੈਬ ਡਰਾਈਵਰ ਨੇ ਜਿਵੇਂ ਹੀ ਯਾਤਰੀ ਨੂੰ ਆਪਣੀ ਕੈਬ ਤੋ ਹੇਠਾਂ ਉਤਾਰਿਆ ਤਾਂ ਉਸ ਨੇ ਆਪਣੀ ਕਾਰ ਦੀ ਪਿਛਲੀ ਸੀਟ 'ਤੇ ਗ੍ਰੇਨੇਡ ਦੇਖਿਆ। ਉਸ ਨੇ ਤੁਰੰਤ ਹੀ ਪੁਲਸ ਨੂੰ ਸੂਚਨਾ ਦਿੱਤੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-21 ਸਾਲਾ ਪੁਰਾਣਾ ਝਗੜਾ ਸੁਲਝਿਆ, ਅਮਰੀਕਾ 'ਚ ਗੁਜਰਾਤੀ ਕਾਰੋਬਾਰੀ ਨੂੰ 20,000 ਕਰੋੜ ਰੁਪਏ ਦੇਣ ਦਾ ਹੁਕਮ

PunjabKesari

ਸੂਚਨਾ ਮਿਲਣ ’ਤੇ ਪੁਲਸ ਅਤੇ ਕੈਬ ਵਾਲੀ ਥਾਂ ’ਤੇ ਆ ਰਹੀ ਬੰਬ ਸਕਵਾਇਡ ਦੀ ਐਮਰਜੈਂਸੀ ਗੱਡੀ ਨੂੰ ਰੈਲੀ ਕਰ ਰਹੇ ਵਿਅਕਤੀਆਂ ਨੇ ਰੋਕ ਲਿਆ। ਸਿੱਟੇ ਵਜੋਂ ਬੰਬ ਸਕੁਐਡ ਦੀ ਗੱਡੀ ਜਦੋਂ ਗ੍ਰੇਨੇਡ ਵਾਲੀ ਕੈਬ ਕੋਲ ਪੁੱਜੀ ਤਾਂ ਉਸ ਵਕਤ ਦੇਰੀ ਹੋ ਗਈ ਸੀ। ਆਖਰਕਾਰ ਪੁਲਸ ਜਦੋ ਉੱਥੇ ਪਹੁੰਚੀ ਅਤੇ ਸਿੱਟਾ ਕੱਢਿਆ ਗਿਆ ਕਿ ਗ੍ਰੇਨੇਡ ਧਮਾਕਾ ਕੀਤਾ ਗਿਆ ਸੀ। ਐਕਸ (ਟਵਿੱਟਰ) 'ਤੇ ਪੁਲਸ ਨੇ ਲਿਖਿਆ ਹੈ ਕਿ ਬੰਬ ਨਿਰੋਧਕ ਵਾਹਨ ਨੂੰ ਰੋਕਣ ਵਾਲਿਆਂ ਨੂੰ ਜੇਲ੍ਹ ਵਿੱਚ ਭੇਜਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News