ਕਾਬੁਲ ਵਿਚ ਬੰਬ ਧਮਾਕਾ, 2 ਹਲਾਕ
Friday, Jan 31, 2020 - 08:26 PM (IST)

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਹੋਰ ਇਸ ਦੌਰਾਨ ਜ਼ਖਮੀ ਹੋ ਗਿਆ। ਕਾਬੁਲ ਪੁਲਸ ਦੇ ਬੁਲਾਰੇ ਫਿਰਦੌਸ ਫਰਮਾਜ਼ ਨੇ ਦੱਸਿਆ ਕਿ ਬੰਬ ਨੂੰ ਇਕ ਠੇਲੇ ਵਿਚ ਲੁਕਾਇਆ ਗਿਆ ਸੀ ਤੇ ਮ੍ਰਿਤਕਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਫਰਮਾਜ਼ ਨੇ ਦੱਸਿਆ ਕਿ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਸ ਅਜੇ ਇਸ ਗੱਲ ਦੇ ਕਿਆਸ ਨਹੀਂ ਲਾ ਰਹੀ ਕਿ ਧਮਾਕੇ ਦਾ ਜ਼ਿੰਮੇਦਾਰ ਕੌਣ ਸੀ। ਫਿਲਹਾਲ ਪੁਲਸ ਦੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ।