ਮਿਸਰ : ਨੀਲ ਨਦੀ 'ਚ ਡੁੱਬੀ ਕਿਸ਼ਤੀ, 10 ਲੋਕਾਂ ਦੀ ਮੌਤ

02/27/2024 10:59:55 AM

ਕਾਹਿਰਾ (ਪੋਸਟ ਬਿਊਰੋ)- ਮਿਸਰ ਦੀ ਰਾਜਧਾਨੀ ਨੇੜੇ ਨੀਲ ਨਦੀ ਵਿੱਚ ਇੱਕ ਕਿਸ਼ਤੀ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਿਸ਼ਤੀ ਵਿਚ ਸਵਾਰ 15 ਵਿਅਕਤੀਆਂ ਵਿੱਚੋਂ ਘੱਟੋ-ਘੱਟ 10 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨੁੱਖੀ ਸ਼ਕਤੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਵਿੱਚ ਬਚੇ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਲਗਜ਼ਰੀ ਕਾਰਾਂ ਦੀ ਚੋਰੀ ਕੈਨੇਡਾ 'ਚ ਬਣਦਾ ਜਾ ਰਿਹੈ ਰਾਸ਼ਟਰੀ ਸੰਕਟ, PM ਟਰੂਡੋ ਨੇ ਜਤਾਈ ਚਿੰਤਾ

ਮੰਤਰਾਲੇ ਮੁਤਾਬਕ ਕਿਸ਼ਤੀ ਦੇ ਡੁੱਬਣ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਮੰਤਰਾਲੇ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਮਿਸਰੀ ਪੌਂਡ (ਲਗਭਗ 6,466 ਡਾਲਰ) ਅਤੇ ਜ਼ਖਮੀਆਂ ਨੂੰ 20 ਹਜ਼ਾਰ ਮਿਸਰੀ ਪੌਂਡ (ਲਗਭਗ 646 ਡਾਲਰ) ਦਾ ਮੁਆਵਜ਼ਾ ਦਿੱਤਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਦਿਹਾੜੀਦਾਰ ਮਜ਼ਦੂਰ ਇੱਕ ਸਥਾਨਕ ਨਿਰਮਾਣ ਕੰਪਨੀ ਵਿੱਚ ਕੰਮ ਕਰਨ ਲਈ ਕਿਸ਼ਤੀ ਰਾਹੀਂ ਯਾਤਰਾ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਲਾਸ਼ਾਂ ਨੂੰ ਲੱਭਣ ਵਿੱਚ ਕਈ ਘੰਟੇ ਲੱਗ ਗਏ। ਇਹ ਘਟਨਾ ਗੀਜ਼ਾ ਦੇ ਮੋਨਸ਼ਾਤ-ਅਲ-ਕਨਾਤੇਰ ਸ਼ਹਿਰ ਦੀ ਹੈ। ਗੀਜ਼ਾ ਗ੍ਰੇਟਰ ਕਾਹਿਰਾ ਦੇ ਤਿੰਨ ਪ੍ਰਾਂਤਾਂ ਵਿੱਚੋਂ ਇੱਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News