ਸਿੰਗਾਪੁਰ ''ਚ ਨੇਤਰਹੀਣ ਬਜ਼ੁਰਗ ਦੀ ਮਦਦ ਕਰ ਕੇ ਭਾਰਤੀ ਸ਼ਖਸ ਨੇ ਜਿੱਤਿਆ ਦਿਲ

Saturday, May 08, 2021 - 06:43 PM (IST)

ਸਿੰਗਾਪੁਰ ''ਚ ਨੇਤਰਹੀਣ ਬਜ਼ੁਰਗ ਦੀ ਮਦਦ ਕਰ ਕੇ ਭਾਰਤੀ ਸ਼ਖਸ ਨੇ ਜਿੱਤਿਆ ਦਿਲ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਨੇਤਰਹੀਣ ਬਜ਼ੁਰਗ ਵਿਅਕਤੀ ਨੂੰ ਸੜਕ ਪਾਰ ਕਰਨ ਵਿਚ ਮਦਦ ਕਰਨ ਅਤੇ ਫਿਰ ਉਹਨਾਂ ਨੂੰ ਇਕ ਪੌਲੀਕਲੀਨਿਕ ਲਿਜਾਣ ਲਈ ਇਕ ਭਾਰਤੀ ਨਾਗਰਿਕ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਭੂਮੀ ਸਰਵੇਖਣ ਸਹਾਇਕ ਦੇ ਤੌਰ 'ਤੇ ਇੱਥੇ ਕੰਮ ਕਰ ਰਹੇ ਗੁਣਸ਼ੇਖਰਨ ਮਣੀਕੰਦਨ ਨੇ ਦੇਖਿਆ ਕਿ ਇਕ ਨੇਤਰਹੀਣ ਬਜ਼ੁਰਗ ਬਹੁਤ ਦੇਰ ਤੋਂ ਸੜਕ ਪਾਰ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ। ਤਮਿਲਨਾਡੂ ਦੇ ਰਹਿਣ ਵਾਲੇ 26 ਸਾਲਾ ਗੁਣਸ਼ੇਖਰਨ ਨੇ ਕਿਹਾ,''ਅੰਕਲ ਨੇ ਮੈਨੂੰ ਦੱਸਿਆ ਕਿ ਉਹ ਡਾਕਟਰ ਕੋਲ ਜਾਣਾ ਚਾਹੁੰਦੇ ਹਨ ਤਾਂ ਮੈਂ ਉਹਨਾਂ ਨੂੰ ਨੇੜਲੇ ਇਕ ਪੌਲੀਕਲੀਨਿਕ ਵਿਚ ਲੈ ਗਿਆ।'' ਗੁਣਸ਼ੇਖਰਨ ਦੇ ਇਸ ਨੇਕ ਕੰਮ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਇਹ ਫੇਸਬੁੱਕ 'ਤੇ ਵਾਇਰਲ ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ 'ਚ ਹਿੰਦੂ, ਮੁਸਲਿਮ ਵਿਆਹਾਂ ਨੂੰ ਕਾਨੂੰਨੀ ਦਰਜਾ ਦੇਣ 'ਤੇ ਚਰਚਾ

ਵੀਡੀਓ ਨੂੰ ਹੁਣ ਤੱਕ 280,000 ਵਾਰ ਦੇਖਿਆ ਜਾ ਚੁੱਕਾ ਹੈ। 'ਦੀ ਸਟ੍ਰੇਟਸ ਟਾਈਮਜ਼' ਨੇ ਗੁਣਸ਼ੇਖਰਨ ਦੇ ਹਵਾਲੇ ਨਾਲ ਕਿਹਾ,''ਮੈਂ ਭੋਜਨ ਲਈ ਮਿਲੀ ਛੁੱਟੀ ਮਗਰੋਂ ਆਪਣੇ ਫੇਸਬੁੱਕ ਪੇਜ 'ਤੇ ਇਸ ਵੀਡੀਓ ਨੂੰ ਦੇਖਿਆ ਜਿਸ ਨੂੰ ਮੇਰੇ ਦੋਸਤ ਨੇ ਸਾਂਝਾ ਕੀਤਾ ਸੀ।'' ਕਿਰਤ ਮੰਤਰਾਲੇ ਨੇ ਬੁੱਧਵਾਰ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਕਿ ਵੀਡੀਓ ਵਿਚ ਵਰਤੀ ਲੋਕੇਸ਼ਨ ਤੋਂ ਵਿਦੇਸ਼ੀ ਕਾਮਿਆਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਨੇ ਭਾਰਤੀ ਵਿਅਕਤੀ ਨੂੰ 'ਪ੍ਰੋਤਸਾਹਨ ਰਾਸ਼ੀ' ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਇਟਲੀ 'ਚ ਕਪੂਰਥਲਾ ਦੇ ਪਿੰਡ ਝੰਡਾ ਲੁਬਾਣਾ ਦੇ ਨੌਜਵਾਨ ਦੀ ਮੌਤ  

ਇਹ ਪੁੱਛੇ ਜਾਣ 'ਤੇ ਕੀ ਉਹ ਇਸ ਪ੍ਰੋਤਸਾਹਨ ਰਾਸ਼ੀ ਦਾ ਕੀ ਕਰਨਗੇ, ਇਸ 'ਤੇ ਗੁਣਸ਼ੇਖਰਨ ਨੇ ਕਿਹਾ,''ਮੈਂ ਆਪਣੇ ਦੋਸਤਾਂ ਨਾਲ ਇਹ ਰਾਸ਼ੀ ਸਾਂਝੀ ਕਰਾਂਗਾ।'' ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਦੇਖਣ ਮਗਰੋਂ ਘਰ 'ਤੇ ਉਹਨਾਂ ਦੇ ਮਾਤਾ-ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਉਹਨਾਂ 'ਤੇ ਮਾਣ ਹੋ ਰਿਹਾ ਹੈ। ਉਹਨਾਂ ਨੇ ਕਿਹਾ,''ਜਦੋਂ ਮੈਂ ਛੋਟਾ ਸੀ ਤਾਂ ਮੇਰੇ ਮਾਤਾ-ਪਿਤਾ ਨੇ ਮੈਨੂੰ ਅਪਾਹਜ਼ ਲੋਕਾਂ ਦੀ ਮਦਦ ਕਰਨੀ ਸਿਖਾਈ ਸੀ। ਮੇਰੇ ਪਰਿਵਾਰ ਵਿਚ ਹਰ ਕੋਈ ਅਜਿਹਾ ਹੀ ਕਰਦਾ ਹੈ।'' 


author

Vandana

Content Editor

Related News