ਲੇਬਨਾਨ ਦੇ ਗੈਸ ਸਟੇਸ਼ਨ ''ਚ ਧਮਾਕਾ, 12 ਲੋਕ ਜ਼ਖਮੀ

Thursday, Jul 04, 2019 - 02:39 PM (IST)

ਲੇਬਨਾਨ ਦੇ ਗੈਸ ਸਟੇਸ਼ਨ ''ਚ ਧਮਾਕਾ, 12 ਲੋਕ ਜ਼ਖਮੀ

ਬਾਖੌਨ— ਲੇਬਨਾਨ ਦੇ ਬਾਖੌਨ 'ਚ ਇਕ ਗੈਸ ਸਟੇਸ਼ਨ 'ਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 12 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਲੇਬਨਾਨ ਦੇ ਰੈੱਡ ਕ੍ਰਾਸ ਮੁਖੀ ਜਾਰਜ ਕੇਟਾਨੇਹ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਕੇਟਾਨੇਹ ਦੇ ਹਵਾਲੇ ਤੋਂ ਪਤਾ ਲੱਗਾ ਕਿ 10 ਤੋਂ 12 ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ। ਲੇਬਨਾਨੀ ਫੌਜ ਅਤੇ ਸੁਰੱਖਿਆ ਫੌਜ ਨੇ ਸਥਿਤੀ 'ਤੇ ਕੰਟਰੋਲ ਪਾ ਲਿਆ ਹੈ। ਇੱਥੇ ਧਮਾਕਾ ਕਿਨ੍ਹਾਂ ਕਾਰਨਾਂ ਕਰਕੇ ਹੋਇਆ ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਹੈ ਕਿ ਸਾਰੇ ਜ਼ਖਮੀ ਗੈਸ ਸਟੇਸ਼ਨ 'ਚ ਕੰਮ ਕਰਨ ਵਾਲੇ ਸਨ। ਪਹਿਲਾਂ 6-7 ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਮਿਲੀਆਂ ਸਨ ਪਰ ਬਾਅਦ 'ਚ ਦੱਸਿਆ ਗਿਆ ਕਿ ਜ਼ਖਮੀਆਂ ਦੀ ਗਿਣਤੀ ਲਗਭਗ 12 ਕੁ ਹੈ।


Related News