ਪੰਜਾਬੀ ਜੋੜੇ ਦੇ ਕਤਲ ਮਾਮਲੇ ਵਿਚ ਬਰਮਿੰਘਮ ਕਰਾਉਨ ਕੋਰਟ ਵਿਚ ਸੁਣਵਾਈ ਸ਼ੁਰੂ

Wednesday, Aug 19, 2020 - 01:55 AM (IST)

ਪੰਜਾਬੀ ਜੋੜੇ ਦੇ ਕਤਲ ਮਾਮਲੇ ਵਿਚ ਬਰਮਿੰਘਮ ਕਰਾਉਨ ਕੋਰਟ ਵਿਚ ਸੁਣਵਾਈ ਸ਼ੁਰੂ

ਲੰਡਨ (ਰਾਜਵੀਰ ਸਮਰਾ)- ਕਤਲ ਮਾਮਲੇ 'ਚ ਅਨਮੋਲ ਚਾਨਾ ਵਿਰੁੱਧ ਆਪਣੀ ਮਾਂ ਜਸਬੀਰ ਕੌਰ ਅਤੇ ਮਤਰੇਏ ਪਿਓ ਰੁਪਿੰਦਰ ਸਿੰਘ ਬਾਸਨ ਦੇ ਕਤਲ ਦੇ ਦੋਸ਼ਾਂ ਦੀ ਸੁਣਵਾਈ ਬਰਮਿੰਘਮ ਕਰਾਊਨ ਕੋਰਟ ਵਿਚ ਸ਼ੁਰੂ ਹੋ ਗਈ ਹੈ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਕਤਲ ਦੇ ਸਬੂਤ ਪੇਸ਼ ਕੀਤੇ ਗਏ | 52 ਸਾਲਾ ਜਸਬੀਰ ਕੌਰ ਅਤੇ 51 ਸਾਲਾ ਰੁਪਿੰਦਰ ਸਿੰਘ ਬਾਸਨ ਦੀਆਂ ਲਾਸ਼ਾਂ ਮੋਟ ਰੋਡ ਓਲਡਬਰੀ ਦੀ ਇਕ ਰਿਹਾਇਸ਼ ਤੋਂ 25 ਫਰਵਰੀ ਨੂੰ ਮਿਲੀਆਂ ਸਨ | ਜਿਸ ਮਗਰੋਂ ਕੋਵਿਡ-19 ਕਾਰਨ ਅਦਾਲਤਾਂ 'ਚ ਕਈ ਮਾਮਲਿਆਂ ਦੀ ਸੁਣਵਾਈ 'ਚ ਦੇਰੀ ਹੋਈ ਹੈ| ਅਜਿਹੇ ਮਾਮਲਿਆਂ 'ਚ ਇਕ ਇਹ ਵੀ ਸ਼ਾਮਿਲ ਹੈ| ਅਦਾਲਤ 'ਚ ਸਰਕਾਰੀ ਵਕੀਲ ਬਰੈਸਟਰ ਜੇਸਨ ਪੀਟਰ ਕਿਉ ਸੀ ਵਲੋਂ 2013 ਦੀ ਇਕ ਘਟਨਾ ਬਾਰੇ ਵੀ ਸਵਾਲ-ਜਵਾਬ ਹੋਏ ਜਦੋਂ ਚਾਨਾ ਨੇ ਆਪਣੇ ਮਤਰੇਏ ਪਿਓ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਦੇ ਜਵਾਬ 'ਚ ਅਨਮੋਲ ਚਾਨਾ ਨੇ ਕਿਹਾ ਕਿ ਉਸ ਸਮੇਂ ਉਹ ਗ਼ੁੱਸੇ 'ਚ ਸੀ |

ਚਾਨਾ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਦਾ ਵੀ ਉਸ ਪ੍ਰਤੀ ਰਵੱਈਆ ਹਿੰਸਕ ਰਿਹਾ ਹੈ | ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਉਸ ਨੇ ਇਕ ਪੈਟਰੋਲ ਬੰਬ ਬਣਾਉਣ ਅਤੇ ਲਿਡਲ ਸਟੋਰ ਨੂੰ ਲੁੱਟਣ ਲਈ ਵਿਚਾਰ ਬਣਾਇਆ ਸੀ | ਚਾਨਾ ਨੇ ਕਿਹਾ ਕਿ ਉਸ ਨੇ ਜਦੋਂ ਬੱਤੀ ਜਗਾਈ ਤਾਂ ਉਨ੍ਹਾਂ ਦੀਆਂ ਲਾਸ਼ਾਂ ਹਾਲਵੇਅ 'ਚ ਪਈਆਂ ਸਨ, ਜਿਨ੍ਹਾਂ ਨੂੰ ਉਸ ਨੇ ਪਿਛਲੇ ਲੌਜ 'ਚ ਕੀਤਾ ਸੀ, ਜਦੋਂ ਅਜਿਹਾ ਕਰਨ ਦਾ ਕਾਰਨ ਡਿਫੈਂਸਲ ਕੌਂਸਲ ਗੁਰਦੀਪ ਗਰਚਾ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਹੀ ਘਬਰਾ ਗਿਆ ਸੀ | ਅਦਾਲਤ 'ਚ ਅਨਮੋਲ ਚਾਨਾ ਨੇ ਆਪਣੀ ਮਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਦੀ 10 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਤੱਕ ਉਸ ਦਾ ਕਥਿਤ ਸਰੀਰਕ ਸ਼ੋਸ਼ਣ ਕਰਦੀ ਰਹੀ ਹੈ| ਕੇਸ ਦੀ ਸੁਣਵਾਈ ਜਾਰੀ ਹੈ|


author

Sunny Mehra

Content Editor

Related News