ਚੀਨ ਨੂੰ ਵੱਡਾ ਝਟਕਾ, ਅਮਰੀਕਾ ਨੇ ZTE ਅਤੇ ਹੁਵਾਵੇਈ ਨੂੰ ਦੱਸਿਆ ਰਾਸ਼ਟਰੀ ਖ਼ਤਰਾ

Wednesday, Jul 01, 2020 - 12:54 AM (IST)

ਚੀਨ ਨੂੰ ਵੱਡਾ ਝਟਕਾ, ਅਮਰੀਕਾ ਨੇ ZTE ਅਤੇ ਹੁਵਾਵੇਈ ਨੂੰ ਦੱਸਿਆ ਰਾਸ਼ਟਰੀ ਖ਼ਤਰਾ

ਨਵੀਂ ਦਿੱਲੀ - ਚੀਨੀ ਕੰਪਨੀਆਂ 'ਤੇ ਹੁਣ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਬੈਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਭਾਰਤ ਨੇ ਕਈ ਚੀਨੀ ਕੰਪਨੀਆਂ ਦਾ ਕਾਂਟਰੈਕਟ ਕੈਂਸਲ ਕੀਤਾ। ਉਸ ਤੋਂ ਬਾਅਦ 59 ਚਾਨੀ ਐਪਾਂ 'ਤੇ ਰੋਕ ਲਗਾਈ ਗਈ ਹੈ। ਹੁਣ ਅਮਰੀਕਾ ਨੇ ਚੀਨ ਖਿਲਾਫ ਕਾਰਵਾਈ ਦੀ ਸ਼ੁਰੂਆਤ ਕੀਤੀ ਹੈ। US ਫੈਡਰਲ ਕਮਿਊਨਿਕੇਸ਼ ਕਮਿਸ਼ਨ ਨੇ ਮੰਗਲਵਾਰ ਨੂੰ 5-0 ਨਾਲ ਵੋਟਿੰਗ ਕਰ ਚੀਨ ਦੀ ਤਕਨੀਕੀ ਕੰਪਨੀ ਹੁਵਾਵੇਈ ਅਤੇ ZTE ਨੂੰ ਰਾਸ਼ਟਰੀ ਖ਼ਤਰਾ ਦੱਸਿਆ ਹੈ।

ਸਰਕਾਰ ਨੇ ਰੋਕਿਆ ਫੰਡ
ਇਸ ਦੇ ਨਾਲ ਹੀ ਅਮਰੀਕੀ ਕੰਪਨੀਆਂ ਨੂੰ ਉਪਕਰਣ ਖਰੀਦਣ ਨੂੰ ਲੈ ਕੇ ਮਿਲਣ ਵਾਲੇ 8.3 ਅਰਬ ਡਾਲਰ  ਦੇ ਫੰਡ ਨੂੰ ਟਰੰਪ ਸਰਕਾਰ ਨੇ ਰੋਕ ਦਿੱਤਾ ਹੈ। ਅਮਰੀਕੀ ਟੈਲੀਕਾਮ ਰੈਗੂਲੇਟਰ ਨੇ ਨਵੰਬਰ 'ਚ ਹੀ ਇਸ ਸਬੰਧ 'ਚ 5-0 ਨਾਲ ਵੋਟਿੰਗ ਕੀਤੀ ਸੀ। 

ਦੋਵਾਂ ਚੀਨੀ ਕੰਪਨੀਆਂ ਦੇ ਉਪਕਰਣ ਹਟਾਉਣੇ ਹੋਣਗੇ
US ਫੈਡਰਲ ਕਮਿਊਨਿਕੇਸ਼ ਕਮਿਸ਼ਨ (FCC) ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਆਪਣੇ ਇੰਫਰਾਸਟਰਕਚਰ ਤੋਂ ਇਨ੍ਹਾਂ ਦੋਵਾਂ ਚੀਨੀ ਕੰਪਨੀਆਂ ਦੇ ਉਪਕਰਣਾਂ ਨੂੰ ਹਟਾਉਣਾ ਹੋਵੇਗਾ। FCC ਚੇਅਰਮੈਨ ਅਜੀਤ ਪਾਈ ਨੇ ਕਿਹਾ ਕਿ ਅਸੀਂ ਚੀਨੀ ਕਮਿਊਨਿਸਟ ਪਾਰਟੀ ਨੂੰ ਅਮਰੀਕੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਣ ਦੇਵਾਂਗੇ।

ਫਿਲਹਾਲ ZTE ਅਤੇ ਹੁਵਾਵੇਈ ਵੱਲੋਂ ਪ੍ਰਤੀਕਿਰਿਆ ਨਹੀਂ
FCC ਦੇ ਆਦੇਸ਼ ਨੂੰ ਲੈ ਕੇ ZTE ਅਤੇ ਹੁਵਾਵੇਈ ਵੱਲੋਂ ਫਿਲਹਾਲ ਕੋਈ ਤੱਤਕਾਲ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ ਜਦੋਂ ਨਵੰਬਰ 'ਚ ਉਸ ਦੇ ਵਿਰੋਧ 'ਚ ਵੋਟਿੰਗ ਹੋਈ ਸੀ, ਤੱਦ ਉਸ ਨੇ FCC ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਸੀ। FCC ਕਮਿਸ਼ਨਰ Geoffrey Starks ਨੇ ਕਿਹਾ ਕਿ ਚੀਨ ਦੇ ਉਪਕਰਣ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਕਾਂਗਰਸ ਨੂੰ ਇਸ ਨੂੰ ਰਿਪਲੇਸ ਕਰਣ ਲਈ ਫੰਡ ਜਾਰੀ ਕਰਣਾ ਚਾਹੀਦਾ ਹੈ।


author

Inder Prajapati

Content Editor

Related News