ਵੱਡੀ ਖ਼ਬਰ : ਹੁਣ ਈਰਾਨ ਨੇ ਕੀਤਾ ਇਜ਼ਰਾਈਲ ''ਤੇ ਹਮਲਾ

Monday, Jun 23, 2025 - 02:23 PM (IST)

ਵੱਡੀ ਖ਼ਬਰ : ਹੁਣ ਈਰਾਨ ਨੇ ਕੀਤਾ ਇਜ਼ਰਾਈਲ ''ਤੇ ਹਮਲਾ

ਇੰਟਰਨੈਸ਼ਨਲ ਡੈਸਕ : ਅਮਰੀਕਾ ਵੱਲੋਂ ਈਰਾਨ ਦੇ ਮੁੱਖ ਪਰਮਾਣੂ ਠਿਕਾਣਿਆਂ 'ਤੇ ਹਮਲੇ ਕਰਨ ਦੇ ਕੁਝ ਘੰਟਿਆਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਹਮਲੇ ਕਰ ਦਿੱਤੇ। ਸੂਤਰਾਂ ਦੇ ਅਨੁਸਾਰ ਇਹ ਹਮਲੇ ਕਾਫੀ ਵੱਡੇ ਹਨ।  ਇਜ਼ਰਾਈਲ ਨੇ 13 ਜੂਨ ਨੂੰ ਈਰਾਨ 'ਤੇ ਵੱਡੇ ਪੱਧਰ 'ਤੇ ਹਮਲੇ ਕੀਤੇ ਸਨ, ਜਿਸ ਵਿੱਚ ਉਸ ਦੀਆਂ ਮਿਜ਼ਾਈਲਾਂ ਅਤੇ ਪ੍ਰਮਾਣੂ ਸਹੂਲਤਾਂ ਦੇ ਨਾਲ-ਨਾਲ ਫੌਜੀ ਨੇਤਾਵਾਂ ਅਤੇ ਸੁਰੱਖਿਆ ਸੇਵਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐਤਵਾਰ ਦੀ ਰਾਤ ਤੇਲ ਅਵੀਵ ਅਤੇ ਯਰੂਸ਼ਲਮ ਸਮੇਤ ਇਜ਼ਰਾਈਲ ਦੇ ਕਈ ਇਲਾਕਿਆਂ 'ਚ ਉੱਚੀ ਆਵਾਜ਼ ਵਾਲੇ ਧਮਾਕਿਆਂ ਦੀ ਗੂੰਜ ਸੁਣੀ ਗਈ।

ਇਜ਼ਰਾਈਲ ਦੀ ਸੈਨਾ ਨੇ ਮਿਸਾਈਲ ਹਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ 'ਚ ਹਮਲੇ ਹੋਣ ਕਾਰਨ ਏਅਰ ਡਿਫੈਂਸ ਐਕਟੀਵੇਟ ਕਰਨਾ ਪਿਆ। ਜੇਰੂਸਲਮ, ਹਾਈਫਾ ਅਤੇ ਬੀਅਰਸ਼ੇਵਾ ਵਿੱਚ ਸਾਇਰਨ ਵੱਜੇ ਤੇ ਲੋਕਾਂ ਨੂੰ ਬੰਕਰਾਂ ਦੀ ਪਨਾਹ ਲੈਣੀ ਪਈ। ਰੈਸਕਿਊ ਟੀਮਾਂ ਦੇ ਅਨੁਸਾਰ ਘਟਨਾ 'ਚ ਘੱਟੋ-ਘੱਟ 20 ਲੋਕ ਜ਼ਖ਼ਮੀ ਹੋਏ ਹਨ। ਹਾਈਫਾ ਨੇੜਲੇ ਇਕ ਇਲਾਕੇ 'ਚ ਹਥਿਆਰਾਂ ਦੇ ਟੁਕੜੇ ਡਿੱਗਣ ਦੀ ਪੁਸ਼ਟੀ ਇਜ਼ਰਾਈਲ ਦੀ ਪੁਲਸ ਨੇ ਕੀਤੀ ਹੈ। ਉੱਥੇ ਐਮਰਜੈਂਸੀ ਸਰਵਿਸਾਂ ਨੂੰ ਤੁਰੰਤ ਭੇਜਿਆ ਗਿਆ। ਇਜ਼ਰਾਈਲ ਵਿਚ ਸੈਨਾ ਦੀ ਸੈਂਸਰਸ਼ਿਪ ਕਾਰਨ ਹਮਲਿਆਂ ਦੀ ਜਾਣਕਾਰੀ ਸੀਮਤ ਰੱਖੀ ਜਾਂਦੀ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਅਨੁਸਾਰ 13 ਜੂਨ ਤੋਂ ਲੈ ਕੇ ਹੁਣ ਤੱਕ 25 ਲੋਕ ਮਾਰੇ ਜਾ ਚੁੱਕੇ ਹਨ ਤੇ 50 ਤੋਂ ਵੱਧ ਮਿਸਾਈਲਾਂ ਦੀ ਲੈਂਡਿੰਗ ਦੀ ਪੁਸ਼ਟੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨਿਰਦੇਸ਼ 'ਤੇ ਹੋਏ ਹਮਲਿਆਂ ਨੇ ਇਸਫਹਾਨ, ਫੋਰਡੋ ਤੇ ਨਤਾਂਜ਼ ਵਿੱਚ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ "ਤਬਾਹ" ਕਰ ਦਿੱਤਾ ਹੈ। ਈਰਾਨ ਦੇ ਨੈਸ਼ਨਲ ਨਿਊਕਲਿਅਰ ਸੇਫਟੀ ਸਿਸਟਮ ਸੈਂਟਰ ਅਤੇ ਸੰਯੁਕਤ ਰਾਸ਼ਟਰ ਦੀ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ (IAEA) ਨੇ ਕਿਹਾ ਹੈ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਰੇਡੀਏਸ਼ਨ ਦੀ ਲੈਵਲ 'ਚ ਕੋਈ ਵਾਧਾ ਨਹੀਂ ਹੋਇਆ। ਸਥਿਤੀ ਦਿਨੋ ਦਿਨ ਗੰਭੀਰ ਹੋ ਰਹੀ ਹੈ। ਦੋਵੇਂ ਪੱਖਾਂ ਵੱਲੋਂ ਵੱਡੇ ਹਮਲੇ ਹੋ ਰਹੇ ਹਨ ਅਤੇ ਦੁਨੀਆ ਭਰ ਵਿਚ ਤਣਾਅ ਵਧਣ ਦੀ ਚਿੰਤਾ ਗਹਿਰੀ ਹੋ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News