ਲੰਡਨ ਕੋਰਟ ਦਾ ਵੱਡਾ ਫ਼ੈਸਲਾ, ਸੰਜੇ ਭੰਡਾਰੀ ਦੀ ਹਵਾਲਗੀ ਨਹੀਂ ਕਰੇਗਾ ਬ੍ਰਿਟੇਨ

Saturday, Mar 01, 2025 - 08:47 AM (IST)

ਲੰਡਨ ਕੋਰਟ ਦਾ ਵੱਡਾ ਫ਼ੈਸਲਾ, ਸੰਜੇ ਭੰਡਾਰੀ ਦੀ ਹਵਾਲਗੀ ਨਹੀਂ ਕਰੇਗਾ ਬ੍ਰਿਟੇਨ

ਲੰਡਨ (ਯੂ. ਐੱਨ. ਆਈ.) : ਲੰਡਨ ਹਾਈ ਕੋਰਟ ਨੇ ਭਾਰਤੀ ਕਾਰੋਬਾਰੀ ਅਤੇ ਰੱਖਿਆ ਖੇਤਰ ਦੇ ਸਲਾਹਕਾਰ ਸੰਜੇ ਭੰਡਾਰੀ ਦੀ ਭਾਰਤ ਹਵਾਲਗੀ ਵਿਰੁੱਧ ਅਪੀਲ ਸਵੀਕਾਰ ਕਰ ਲਈ ਹੈ। ਭੰਡਾਰੀ ’ਤੇ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ ਹਨ। ਅਦਾਲਤ ਨੇ ਇਹ ਫੈਸਲਾ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਸੁਣਾਇਆ, ਜਿਸ ’ਚ ਉਸਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਸੀ।

ਇਹ ਵੀ ਪੜ੍ਹੋ : 'ਯੂਕ੍ਰੇਨ ਚਾਹੁੰਦਾ ਹੈ ਸਥਾਈ ਸ਼ਾਂਤੀ', ਵ੍ਹਾਈਟ ਹਾਊਸ ਤੋਂ ਨਿਕਲਣ ਤੋਂ ਬਾਅਦ ਬੋਲੇ ਜ਼ੈਲੇਂਸਕੀ

ਲਾਰਡ ਜਸਟਿਸ ਟਿਮੋਥੀ ਹੋਲੋਏਡ ਅਤੇ ਜਸਟਿਸ ਕਰੇਨ ਸਟੇਨ ਦੀ ਅਗਵਾਈ ਵਾਲੇ ਬੈਂਚ ਨੇ ਦਸੰਬਰ 2023 ’ਚ ਸੁਣਵਾਈ ਤੋਂ ਬਾਅਦ ਫੈਸਲਾ ਸੁਣਾਇਆ। ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਿ ਭੰਡਾਰੀ ਨੂੰ ਭਾਰਤ ਹਵਾਲੇ ਕੀਤਾ ਜਾਣ ’ਤੇ ਉਸ ਨੂੰ ਤਿਹਾੜ ਜੇਲ੍ਹ ’ਚ ਹੋਰ ਕੈਦੀਆਂ ਜਾਂ ਜੇਲ੍ਹ ਅਧਿਕਾਰੀਆਂ ਤੋਂ ਧਮਕੀਆਂ, ਹਿੰਸਾ ਜਾਂ ਜ਼ਬਰਦਸਤੀ ਵਸੂਲੀ ਦਾ ਖ਼ਤਰਾ ਹੋਵੇਗਾ। ਅਦਾਲਤ ਨੇ ਮੰਨਿਆ ਕਿ ਜੇਲ੍ਹ ’ਚ ਭੀੜ-ਭੜੱਕੇ ਅਤੇ ਸੁਰੱਖਿਆ ਦੀ ਘਾਟ ਕਾਰਨ ਉਸ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾ ਸਕਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News