ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਨੂੰ ਚੈੱਕ ਅਦਾਲਤ ਤੋਂ ਵੱਡਾ ਝਟਕਾ, ਅਮਰੀਕਾ ਹਵਾਲਗੀ ਨੂੰ ਮਨਜ਼ੂਰੀ
Saturday, Jan 20, 2024 - 01:33 PM (IST)
ਪ੍ਰਾਗ- ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਨਿਖਿਲ ਗੁਪਤਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਾਲ ਹੀ ਵਿਚ ਅਮਰੀਕਾ ਦੀ ਇਕ ਅਦਾਲਤ ਨੇ ਸਬੂਤ ਦੇਣ ਦੀ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ। ਉਥੇ ਹੀ ਹੁਣ ਚੈੱਕ ਗਣਰਾਜ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜੇਕਰ ਚੈੱਕ ਗਣਰਾਜ ਸਰਕਾਰ ਚਾਹੇ ਤਾਂ ਦੋਸ਼ੀ ਭਾਰਤੀ ਵਿਅਕਤੀ ਨੂੰ ਅਮਰੀਕਾ ਦੇ ਹਵਾਲੇ ਕਰ ਸਕਦੀ ਹੈ। ਨਿਖਿਲ ਗੁਪਤਾ 'ਤੇ ਅਮਰੀਕੀ ਸਰਕਾਰੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ 'ਚ ਮੁਕੱਦਮਾ ਕੀਤਾ ਸੀ। ਇਸ ਵਿਚ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ 'ਤੇ ਮਾਰਨ ਦੀ ਅਸਫਲ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਇਕ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਖਾਲਿਸਤਾਨੀ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਨਿਖਿਲ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਦੇ ਪ੍ਰਾਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਫਿਲਹਾਲ ਉੱਥੇ ਹੀ ਰੱਖਿਆ ਗਿਆ ਹੈ। ਅਮਰੀਕੀ ਸਰਕਾਰ ਉਸ ਦੀ ਅਮਰੀਕਾ ਹਵਾਲਗੀ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ
ਹੁਣ ਚੈੱਕ ਦੀ ਅਦਾਲਤ ਨੇ ਨਿਖਿਲ ਦੀ ਅਮਰੀਕਾ ਹਵਾਲਗੀ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਮੰਤਰਾਲਾ ਕੀ ਫ਼ੈਸਲਾ ਲੈਂਦਾ ਹੈ। ਦਰਅਸਲ ਨਿਖਿਲ ਗੁਪਤਾ ਦੀਆਂ ਸਾਰੀਆਂ ਉਮੀਦਾਂ ਹੁਣ ਚੈੱਕ ਸਰਕਾਰ ਦੇ ਨਿਆਂ ਮੰਤਰੀ ਪਾਵੇਲ ਬਲਾਜ਼ੇਕ 'ਤੇ ਟਿੱਕੀਆਂ ਹੋਈਆਂ ਹਨ। ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਨਿਖਿਲ ਦੀ ਹਵਾਲਗੀ 'ਤੇ ਅੰਤਿਮ ਫ਼ੈਸਲਾ ਨਿਆਂ ਮੰਤਰੀ ਪਾਵੇਲ ਬਲੇਜ਼ਕ ਦੇ ਹੱਥਾਂ 'ਚ ਹੋਵੇਗਾ। ਬੁਲਾਰੇ ਵਲਾਦੀਮੀਰ ਸੇਪਕਾ ਨੇ ਕਿਹਾ ਕਿ ਅਦਾਲਤ ਦਾ ਫ਼ੈਸਲਾ ਸਾਰੀਆਂ ਧਿਰਾਂ ਨੂੰ ਸੌਂਪੇ ਜਾਣ ਤੋਂ ਬਾਅਦ, ਕੇਸ ਦੀਆਂ ਸਾਰੀਆਂ ਫਾਈਲਾਂ ਨਿਆਂ ਮੰਤਰਾਲਾ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਬਲਾਜ਼ੇਕ ਫ਼ੈਸਲਾ ਕਰਨਗੇ ਕਿ ਨਿਖਿਲ ਦੀ ਅਮਰੀਕਾ ਹਵਾਲਗੀ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਨਿਆਂ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਮੰਤਰੀ ਇਸ ਮਾਮਲੇ 'ਚ ਕਦੋਂ ਫ਼ੈਸਲਾ ਲੈਣਗੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਨਿਆਂ ਮੰਤਰੀ ਨੂੰ ਕਿਸੇ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ 'ਤੇ ਸ਼ੱਕ ਹੈ ਤਾਂ ਉਹ ਮਾਮਲਾ ਮੰਤਰਾਲਾ ਨੂੰ ਸੌਂਪੇ ਜਾਣ ਦੇ ਦਿਨ ਤੋਂ 3 ਮਹੀਨਿਆਂ ਦੇ ਅੰਦਰ ਆਪਣੇ ਫ਼ੈਲਲੇ ਦੀ ਸਮੀਖਿਆ ਕਰਨ ਲਈ ਸੁਪਰੀਮ ਕੋਰਟ ਨੂੰ ਇਕ ਪ੍ਰਸਤਾਵ ਪੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ
ਦੱਸਿਆ ਜਾ ਰਿਹਾ ਹੈ ਕਿ ਗੁਪਤਾ ਨੇ ਦਲੀਲ ਦਿੱਤੀ ਸੀ ਕਿ ਉਸ ਦੀ ਪਛਾਣ ਗਲਤ ਕੀਤੀ ਗਈ ਹੈ। ਉਹ, ਉਹ ਵਿਅਕਤੀ ਨਹੀਂ ਹੈ ਜਿਸ ਦੀ ਅਮਰੀਕਾ ਭਾਲ ਕਰ ਰਿਹਾ ਹੈ। ਨਿਖਿਲ ਨੇ ਇਸ ਮਾਮਲੇ ਨੂੰ ਸਿਆਸੀ ਦੱਸਿਆ। ਹਾਲਾਂਕਿ, ਨਿਖਿਲ ਦੇ ਵਕੀਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਮੰਤਰੀ ਨੂੰ ਗੁਪਤਾ ਦੀ ਹਵਾਲਗੀ ਨਾ ਕਰਨ ਅਤੇ ਕੇਸ ਨੂੰ ਸੰਵਿਧਾਨਕ ਅਦਾਲਤ ਵਿੱਚ ਲੈ ਜਾਣ ਦੀ ਬੇਨਤੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਗੁਪਤਾ ਦੇ ਪਰਿਵਾਰ ਨੇ ਇਕਾਂਤ ਕੈਦ ਵਿਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਦੋਸ਼ ਲਗਾਇਆ ਹੈ। ਇਹ ਵੀ ਦੋਸ਼ ਹੈ ਕਿ ਉਸ ਨੂੰ ‘ਕੌਂਸਲਰ ਐਕਸੈਸ’ ਤਹਿਤ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦੇ ਅਧਿਕਾਰ ਅਤੇ ਕਾਨੂੰਨੀ ਮਦਦ ਲੈਣ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਗਿਆ। ਇਸ ਦੌਰਾਨ ਭਾਰਤ ਨੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਇੱਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।