ਸਿਡਨੀ ''ਚ ਕਰਵਾਇਆ ਜਾ ਰਿਹਾ ਵੱਡਾ ''ਖੇਡ ਮੇਲਾ'', ਲੱਗਣਗੀਆਂ ਰੌਣਕਾਂ

Friday, Oct 04, 2024 - 03:07 PM (IST)

ਸਿਡਨੀ ''ਚ ਕਰਵਾਇਆ ਜਾ ਰਿਹਾ ਵੱਡਾ ''ਖੇਡ ਮੇਲਾ'', ਲੱਗਣਗੀਆਂ ਰੌਣਕਾਂ

ਸਿਡਨੀ (ਚਾਂਦਪੁਰੀ):- ਪੰਜਾਬ ਸਪੋਰਟਸ ਕਲੱਬ ਵੱਲੋਂ ਸਿਡਨੀ ਵਿੱਚ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਬਾਬਤ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ। ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਰਾਜਨ ਓਹਰੀ ਨੇ ਦੱਸਿਆ ਕਿ ਰੌਇਲ ਕੰਸਟਰਕਸ਼ਨ ਦੁਆਰਾ ਸੰਚਾਲਿਤ ਅਤੇ ਪੰਜਾਬ ਸਪੋਰਟਸ ਕਲੱਬ ਨਿਊ ਸਾਊਥ ਵੇਲਜ ਵੱਲੋਂ ਕਰਵਾਇਆ ਜਾ ਰਿਹਾ ਇਹ ਖੇਡ ਮੇਲਾ 3 ਨਵੰਬਰ ਨੂੰ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਲੈਕਟਾਊਨ ਵਿਖੇ ਬਲੈਕਟਾਊਨ ਸ਼ੋਅਗਰਾਊਂਡ ਵਿੱਚ ਕਰਵਾਇਆ ਜਾਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ Diversity Visa Lottery 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਇਸ ਤਾਰੀਖ਼ ਤੱਕ ਕਰੋ ਅਪਲਾਈ 

PunjabKesari

ਗੁਰਪਿੰਦਰ ਉੱਪਲ ਨੇ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਪੰਜਾਬ ਦੀ ਰਾਜ ਖੇਡ ਕਬੱਡੀ ਖੇਡੀ ਜਾਵੇਗੀ ਅਤੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਖੇਡ ਮੇਲੇ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ ਦੇ ਵੀ ਤਕੜੇ ਮੈਚ ਦੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਨੂੰ ਕਰਵਾਉਣ ਦਾ ਮੁੱਖ ਉਦੇਸ਼ ਆਸਟ੍ਰੇਲੀਆ ਵਿੱਚ ਰਹਿੰਦੀ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਇੱਥੋਂ ਦੇ ਜੰਮਪਲ ਬੱਚੇ ਵੀ ਪੰਜਾਬ ਵਰਗੇ ਖੇਡ ਮੇਲਿਆਂ ਦਾ ਆਨੰਦ ਮਾਣ ਸਕਣ। ਇਸ ਮੌਕੇ ਉਨ੍ਹਾਂ ਨਾਲ ਰਾਜਨ ਓਹਰੀ, ਗੁਰਪਿੰਦਰ ਉੱਪਲ਼, ਹਰਜੀਤ ਪੰਧੇਰ, ਗੈਰੀ ਗਰੇਵਾਲ਼, ਮਨਜਿੰਦਰ ਚੌਹਾਨ, ਗੁਰਬੀਰ ਬਰਾੜ, ਹਰਪ੍ਰੀਤ ਬਰਾੜ, ਗੁਰਮਿੰਦਰ ਤਤਲਾ, ਨਰਵੀਰ ਤਤਲਾ, ਜਗਵੰਤ ਸੰਧੂ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਜਗਮੀਤ ਸਿੰਘ, ਦੇਵੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News