ਬਾਈਡੇਨ ਨੇ ਪਹਿਲੇ 'ਸਟੇਟ ਦਿ ਆਫ ਯੂਨੀਅਨ' ਸੰਬੋਧਨ ’ਚ ਤੋੜਿਆ ਟਰੰਪ ਦਾ ਰਿਕਾਰਡ

Friday, Mar 04, 2022 - 10:38 AM (IST)

ਬਾਈਡੇਨ ਨੇ ਪਹਿਲੇ 'ਸਟੇਟ ਦਿ ਆਫ ਯੂਨੀਅਨ' ਸੰਬੋਧਨ ’ਚ ਤੋੜਿਆ ਟਰੰਪ ਦਾ ਰਿਕਾਰਡ

ਲਾਸ ਏਂਜਲਸ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪਹਿਲੇ ‘ਸਟੇਟ ਆਫ ਦਿ ਯੂਨੀਅਨ’ (ਐੱਸ. ਓ. ਟੀ. ਯੂ.) ਸੰਬੋਧਨ ਨੂੰ ਅੰਦਾਜਨ: 3.82 ਕਰੋੜ ਲੋਕਾਂ ਨੇ ਟੀ. ਵੀ. ’ਤੇ ਦੇਖਿਆ। ਨੀਲਸਨ ਦੀ ਰੇਟਿੰਗ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2020 ਦੇ ਆਖ਼ਰੀ ਐੱਸ. ਓ. ਟੀ. ਯੂ. ਸੰਬੋਧਨ ਨੂੰ 3.72 ਕਰੋੜ ਲੋਕਾਂ ਨੇ ਦੇਖਿਆ ਸੀ, ਜੋ ਰਿਕਾਰਡ ਬਾਈਡੇਨ ਨੇ ਆਪਣੇ ਪਹਿਲੇ ਸੰਬੋਧਨ ਨਾਲ ਹੀ ਤੋੜ ਦਿੱਤਾ।

ਇਹ ਵੀ ਪੜ੍ਹੋ: ਦੂਜੇ ਦੌਰ ਦੀ ਗੱਲਬਾਤ 'ਚ ਵੀ ਨਹੀਂ ਨਿਕਲਿਆ ਹੱਲ, ਯੂਕ੍ਰੇਨ ਨੇ ਰੂਸ ਦੇ ਸਾਹਮਣੇ ਰੱਖੀਆਂ 3 ਸ਼ਰਤਾਂ

ਹਾਲਾਂਕਿ ਉਹ ਟਰੰਪ ਦੇ 2018 ਦੇ ਪਹਿਲੇ ਸੰਬੋਧਨ ਦਾ ਰਿਕਾਰਡ ਨਹੀਂ ਤੋੜ ਸਕੇ। ਉਸ ਸਮੇਂ ਟਰੰਪ ਦੇ ਭਾਸ਼ਣ ਨੂੰ ਟੀ. ਵੀ. ’ਤੇ 4.56 ਕਰੋੜ ਲੋਕਾਂ ਨੇ ਦੇਖਿਆ ਸੀ। ਬਾਈਡੇਨ ਦੇ 2021 ਵਿਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਸੰਸਦ ਵਿਚ ਦਿੱਤੇ ਪਹਿਲੇ ਭਾਸ਼ਣ ਨੂੰ 2.7 ਕਰੋੜ ਲੋਕਾਂ ਨੇ ਦੇਖਿਆ ਸੀ ਜਦਕਿ ਟਰੰਪ ਦੇ ਸੰਸਦ ਦੇ ਪਹਿਲੇ ਸੰਬੋਧਨ ਨੂੰ 4.77 ਕਰੋੜ ਲੋਕਾਂ ਨੇ ਦੇਖਿਆ ਸੀ।

ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ

ਨੀਲਸਨ ਨੇ 16 ਨੈਟਵਰਕਾਂ ਅਤੇ ਚੈਨਲਾਂ 'ਤੇ ਦਰਸ਼ਕਾਂ ਦੀ ਗਿਣਤੀ ਨੂੰ ਮਾਪਿਆ, ਜਿਨ੍ਹਾਂ ਨੇ ਮੰਗਲਵਾਰ ਨੂੰ ਲਗਭਗ 1 ਘੰਟੇ ਲਈ ਬਾਈਡੇਨ ਦੇ ਭਾਸ਼ਣ ਨੂੰ 'ਲਾਈਵ' ਪ੍ਰਸਾਰਿਤ ਕੀਤਾ ਸੀ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਔਸਤਨ 72 ਲੱਖ ਲੋਕਾਂ ਨੇ 'ਫਾਕਸ ਨਿਊਜ਼ ਚੈਨਲ' ਦੇਖਿਆ। ਇਸ ਤੋਂ ਬਾਅਦ ਔਸਤਨ 63 ਲੱਖ ਲੋਕਾਂ ਨੇ 'ਏਬੀਸੀ', 49 ਲੱਖ ਨੇ 'ਸੀ.ਬੀ.ਐੱਸ', 48 ਲੱਖ ਨੇ 'ਸੀ.ਐੱਨ.ਐੱਨ.', 47 ਲੱਖ ਨੇ 'ਐੱਨ.ਬੀ.ਸੀ.', 41 ਲੱਖ ਨੇ 'ਐੱਮ.ਐੱਸ.ਐੱਨ.ਬੀ.ਸੀ.' ਅਤੇ 19 ਲੱਖ ਨੇ 'ਫਾਕਸ' ਚੈਨਲ ਦੇਖਿਆ।

ਇਹ ਵੀ ਪੜ੍ਹੋ: ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News