ਬਾਈਡੇਨ-ਅਸ਼ਰਫ ਗਨੀ ਨੇ ਵ੍ਹਾਈਟ ਹਾਊਸ ''ਚ ਕੀਤੀ ਮੁਲਾਕਾਤ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
Sunday, Jun 27, 2021 - 04:52 AM (IST)
 
            
            ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਆਪਣੇ ਅਫਗਾਨ ਹਮਅਹੁਦਾ ਮੁਹੰਮਦ ਅਸ਼ਰਫ ਗਨੀ ਅਤੇ ਹਾਈ ਕੌਂਸਲ ਦੇ ਪ੍ਰਧਾਨ ਅਬਦੁੱਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਾਈਡੇਨ ਨੇ ਕਿਹਾ ਕਿ ਸਾਡੇ ਫੌਜੀ ਭਾਵੇਂ ਹੀ ਉਥੋਂ ਮੁੜ ਰਹੇ ਹਨ ਪਰ ਅਫਗਾਨਿਸਤਾਨ ਲਈ ਆਰਥਿਕ ਅਤੇ ਸਿਆਸੀ ਸਮਰਥਨ ਤੇ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਫਗਾਨਾਂ ਨੂੰ ਆਪਣਾ ਭਵਿੱਖ ਤੈਅ ਕਰਨਾ ਹੋਵੇਗਾ ਅਤੇ ਇਸਦੇ ਲਈ ਮੁਰਖਤਾਪੂਰਨ ਹਿੰਸਾ ਨੂੰ ਰੋਕਣਾ ਹੋਵੇਗਾ। ਇਸਦੇ ਲਈ ਅਸੀਂ ਤੁਹਾਡੇ ਨਾਲ ਰਹਾਂਗੇ ਅਤੇ ਹਰ ਲੋੜ ਨੂੰ ਪੂਰੀ ਕਰਨ ਵਿਚ ਹਰ ਸੰਭਵ ਮਦਦ ਕਰਾਂਗੇ।
ਇਹ ਵੀ ਪੜ੍ਹੋ- ਅਲ ਸਲਵਾਡੋਰ 'ਚ ਕ੍ਰਿਪਟੋਕਰੰਸੀ’ ਦਾ ਲੀਗਲ ਹੋਣਾ, ਬੈਂਕਾਂ ਲਈ ਬਣਿਆ ਨਵਾਂ ‘ਸਿਰਦਰਦ’!
ਉਥੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਬਾਈਡੇਨ ਦੀ ਅਗਵਾਈ ਵਿਚ ਅਫਗਾਨ ਦੋ-ਪੱਖੀ ਸਬੰਧਾਂ ਦੇ ਨਵੇਂ ਯੁੱਗ ਵਿਚ ਦਾਖਲ ਕਰ ਰਿਹਾ ਹੈ ਜਿਥੇ ਨਾ ਸਿਰਫ ਫੌਜੀ ਭਾਈਵਾਲੀ ਹੋਵੇਗੀ ਸਗੋਂ ਆਪਸੀ ਹਿੱਤਾਂ ਲਈ ਇਕ-ਦੂਸਰੇ ਦਾ ਵਿਆਪਕ ਸਹਿਯੋਗ ਕਰਾਂਗੇ। ਅਸੀਂ ਅਮਰੀਕੀ ਮਦਦ ਲਈ ਦਿਲੋਂ ਸ਼ੁੱਕਰੀਆ ਕਰਦੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            