ਕੋਵਿਡ-19 : ਭੂਟਾਨ ''ਚ ਪਹਿਲੇ ਮਾਮਲੇ ਦੀ ਪੁਸ਼ਟੀ, UN ਕਰਮਚਾਰੀ ਵੀ ਇਨਫੈਕਟਿਡ
Friday, Mar 06, 2020 - 01:16 PM (IST)
ਥਿੰਪੂ/ਡਾਕਰ (ਭਾਸ਼ਾ): ਭੂਟਾਨ ਵਿਚ ਇਕ ਅਮਰੀਕੀ ਸੈਲਾਨੀ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇਸ਼ ਵਿਚ ਕੋਰੋਨਾਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਪ੍ਰਧਾਨ ਮੰਤਰੀ ਲੋਤਾਯ ਸ਼ੇਰਿੰਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਨਫੈਕਸ਼ਨ ਰੋਕਣ ਲਈ ਦੇਸ਼ ਦੀਆਂ ਸੀਮਾਵਾਂ ਵਿਦੇਸ਼ੀ ਸੈਲਾਨੀਆਂ ਲਈ 2 ਹਫਤੇ ਲਈ ਬੰਦ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਸ਼ੇਰਿੰਗ ਦੇ ਦਫਤਰ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ 76 ਸਾਲਾ ਬਜ਼ੁਰਗ 2 ਮਾਰਚ ਨੂੰ ਭਾਰਤ ਤੋਂ ਭੂਟਾਨ ਪਹੁੰਚਿਆ ਸੀ। ਬੁਖਾਰ ਹੋਣ 'ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਮ੍ਰਿਤਕਾਂ ਦੀ ਗਿਣਤੀ ਹੋਈ 3,042, ਦੁਨੀਆ ਭਰ 'ਚ 1 ਲੱਖ ਲੋਕ ਇਨਫੈਕਟਿਡ
ਇਨਫੈਕਟਿਡ ਵਿਅਕਤੀ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹ 10 ਫਰਵਰੀ ਨੂੰ ਅਮਰੀਕਾ ਤੋਂ ਰਵਾਨਾ ਹੋਇਆ ਸੀ ਅਤੇ 21 ਫਰਵਰੀ ਤੋਂ 1 ਮਾਰਚ ਤੱਕ ਭਾਰਤ ਵਿਚ ਸੀ। ਪੋਸਟ ਵਿਚ ਕਿਹਾ ਗਿਆ ਕਿ ਸਾਰੇ ਸੈਲਾਨੀਆਂ ਲਈ ਤੁਰੰਤ ਪ੍ਰਭਾਵ ਨਾਲ ਦੋ ਹਫਤੇ ਦੀ ਪਾਬੰਦੀ ਲਗਾਈ ਜਾਂਦੀ ਹੈ। ਸ਼ੁੱਕਰਵਾਰ ਤੋਂ ਰਾਜਧਾਨੀ ਸਮੇਤ 3 ਇਲਾਕਿਆਂ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀ ਭੂਟਾਨ ਵਿਚ ਜਿਹੜੇ-ਜਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ, ਉਹਨਾਂ ਕਰੀਬ 90 ਲੋਕਾਂ ਦੇ ਬਾਰੇ ਵਿਚ ਪਤਾ ਲਗਾ ਲਿਆ ਹੈ ਅਤੇ ਉਹਨਾਂ ਵਿਚ ਫਿਲਹਾਲ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਹਨ। ਭੂਟਾਨ ਆਉਣ ਵਾਲੇ ਜਹਾਜ਼ ਵਿਚ ਸਵਾਰ ਭਾਰਤ ਦੇ 8 ਨਾਗਰਿਕਾਂ ਨੂੰ ਵੱਖਰੇ ਰੱਖਿਆ ਗਿਆ ਹੈ।
ਸੰਯੁਕਤ ਰਾਸ਼ਟਰ ਦੀ ਕਰਮਚਾਰੀ ਕੋਵਿਡ-19 ਨਾਲ ਪੀੜਤ
ਸੇਨੇਗਲ ਵਿਚ ਸੰਯੁਕਤ ਰਾਸ਼ਟਰ ਦੀ ਇਕ ਕਰਮਚਾਰੀ ਉਹਨਾਂ 4 ਲੋਕਾਂ ਵਿਚ ਸ਼ਾਮਲ ਹੈ ਜੋ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਕਿ ਇਹ ਦੁਨੀਆ ਭਰ ਵਿਚ ਸੰਯੁਕਤ ਰਾਸ਼ਟਰ ਦਾ ਪਹਿਲਾ ਮਾਮਲਾ ਹੈ। ਸੇਨੇਗਲ ਨੇ ਬੁੱਧਵਾਰ ਨੂੰ 2 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ ਸੀ, ਜਿਹਨਾਂ ਵਿਚ ਬ੍ਰਿਟੇਨ ਦੀ 33 ਸਾਲਾ ਇਕ ਮਹਿਲਾ ਸ਼ਾਮਲ ਹੈ। ਮਹਿਲਾ 24 ਫਰਵਰੀ ਨੂੰ ਲੰਡਨ ਵਿਚ ਰਾਜਧਾਨ ਡਾਕਰ ਵਾਪਸ ਪਰਤੀ ਸੀ।
ਪੜ੍ਹੋ ਇਹ ਅਹਿਮ ਖਬਰ- 101 ਸਾਲ ਦੇ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, 1 ਹਫਤੇ 'ਚ ਮਿਲੀ ਛੁੱਟੀ
ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਕਿ ਇਹ ਮਹਿਲਾ ਉਸ ਦੀ ਕਰਮਚਾਰੀ ਹੈ। ਉਸ ਨੇ ਇਕ ਬਿਆਨ ਵਿਚ ਕਿਹਾ,''ਰੋਗੀ ਰਾਜਧਾਨੀ ਦੇ ਇਕ ਹਸਪਤਾਲ ਵਿਚ ਭਰਤੀ ਹੈ।'' ਇਸ ਵਾਇਰਸ ਨਾਲ ਫਰਾਂਸ ਦੀ 68 ਸਾਲਾ ਇਕ ਮਹਿਲਾ ਵੀ ਇਨਫੈਕਟਿਡ ਪਾਈ ਗਈ ਹੈ ਜਿਸ ਦੇ ਪਤੀ ਵੀ ਇਸ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ।