ਮਸ਼ਹੂਰ ਅਮਰੀਕੀ ਗਾਇਕਾ ਬਿਓਨਸੇ ਨੇ ਕਮਲਾ ਹੈਰਿਸ ਲਈ ਕੀਤਾ ਪ੍ਰਚਾਰ

Saturday, Oct 26, 2024 - 03:51 PM (IST)

ਹਿਊਸਟਨ (ਏਜੰਸੀ)- ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਬਿਓਨਸੇ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਲਈ ਸ਼ੁੱਕਰਵਾਰ ਰਾਤ ਨੂੰ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਰੈਲੀ ਵਿੱਚ ਕਿਹਾ ਕਿ ਮੈਂ ਇੱਥੇ ਕਿਸੇ ਸੈਲੀਬ੍ਰਿਟੀ ਵਜੋਂ, ਕਿਸੇ ਨੇਤਾ ਵਜੋਂ ਨਹੀਂ ਆਈ ਹਾਂ, ਸਗੋਂ ਮੈਂ ਇੱਥੇ ਇਕ ਮਾਂ ਦੇ ਰੂਪ ਵਿਚ ਆਈ ਹਾਂ। ਅਜਿਹੀ ਮਾਂ ਜੋ ਆਪਣੇ ਬੱਚਿਆਂ ਦੀ ਦੁਨੀਆ ਦੀ ਬਹੁਤ ਪਰਵਾਹ ਕਰਦੀ ਹੈ ਅਤੇ ਸਾਡੇ ਸਾਰੇ ਬੱਚੇ ਅਜਿਹੀ ਦੁਨੀਆ ਵਿੱਚ ਰਹਿੰਦੇ ਹਨ, ਜਿੱਥੇ ਸਾਨੂੰ ਆਪਣੇ ਸਰੀਰ 'ਤੇ ਨਿਯੰਤਰਣ ਕਰਨ ਦੀ ਆਜ਼ਾਦੀ ਹੈ, ਇੱਕ ਅਜਿਹੀ ਦੁਨੀਆਂ ਜਿੱਥੇ ਅਸੀਂ ਵੰਡੇ ਹੋਏ ਨਹੀਂ ਹਾਂ।

ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਬਿਓਨਸੇ ਨੇ ਕਿਹਾ ਕਿ ਕਲਪਨਾ ਕਰੋ ਕਿ ਸਾਡੀਆਂ ਧੀਆਂ ਇਹ ਵੇਖਦੇ ਹੋਏ ਵੱਡੀਆਂ ਹੋ ਰਹੀਆਂ ਹਨ ਕਿ ਬਿਨਾਂ ਕਿਸੇ ਪਾਬੰਦੀ ਦੇ ਕੀ ਕੁੱਝ ਸੰਭਵ ਹੈ। ਸਾਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਸਾਨੂੰ ਤੁਹਾਡੀ ਲੋੜ ਹੈ। ਬਿਓਨਸੇ ਨੇ ਸਟੇਜ 'ਤੇ ਹੈਰਿਸ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ, 'ਲੈਡੀਜ਼ ਐਂਡ ਜੈਂਟਲਮੈਨ, ਕਿਰਪਾ ਕਰਕੇ ਅਮਰੀਕਾ ਦੀ ਅਗਲੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਟੈਕਸਾਸ ਵਿਚ ਨਿੱਘਾ ਸੁਆਗਤ ਕਰੋ।'

ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ

ਅਮਰੀਕੀ ਅਭਿਨੇਤਰੀ ਨੇ ਇਸ ਵਾਰ ਚੋਣ ਪ੍ਰਚਾਰ ਦੌਰਾਨ ਪੇਸ਼ਕਾਰੀ ਨਹੀਂ ਦਿੱਤੀ, ਜਦੋਂ ਕਿ 2016 ਵਿੱਚ ਉਨ੍ਹਾਂ ਨੇ ਕਲੀਵਲੈਂਡ ਵਿੱਚ ਹਿਲੇਰੀ ਕਲਿੰਟਨ ਲਈ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪ੍ਰਚਾਰ ਕਰਦੇ ਹੋਏ ਪੇਸ਼ਕਾਰੀ ਦਿੱਤੀ ਸੀ। ਹਿਊਸਟਨ ਬਿਓਨਸੇ ਦਾ ਜੱਦੀ ਸ਼ਹਿਰ ਹੈ ਅਤੇ ਉਨ੍ਹਾਂ ਦੇ 2016 ਦੇ ਗੀਤ "ਫ੍ਰੀਡਮ" ਦਾ ਹੈਰਿਸ ਦੀ ਪ੍ਰਚਾਰ ਟੀਮ ਨੇ ਇਸਤੇਮਾਲ ਕੀਤਾ ਹੈ। ਬਿਓਨਸੇ ਨੇ ਹੈਰਿਸ ਨੂੰ ਇਸ ਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਇਨ੍ਹਾਂ ਭਾਰਤੀਆਂ ਲਈ ਚਿੰਤਾ ਭਰੀ ਖ਼ਬਰ, ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News