ਸ਼ਰਮਨਾਕ ਕਾਰਾ : ਬੈਲਜੀਅਮ ਦੀ ਔਰਤ ਨਾਲ 5 ਦਿਨ ਤੱਕ ਜਬਰ ਜ਼ਿਨਾਹ ਤੇ ਫਿਰ...

Thursday, Aug 15, 2024 - 01:29 PM (IST)

ਸ਼ਰਮਨਾਕ ਕਾਰਾ : ਬੈਲਜੀਅਮ ਦੀ ਔਰਤ ਨਾਲ 5 ਦਿਨ ਤੱਕ ਜਬਰ ਜ਼ਿਨਾਹ ਤੇ ਫਿਰ...

ਇਸਲਾਮਾਬਾਦ- ਪਾਕਿਸਤਾਨ ਤੋਂ ਇੱਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਇੱਥੇ ਸੁਤੰਤਰਤਾ ਦਿਵਸ ਮਤਲਬ 14 ਅਗਸਤ ਵਾਲੇ ਦਿਨ ਇਕ 28 ਸਾਲਾ ਬੈਲਜੀਅਨ ਔਰਤ ਇਸਲਾਮਾਬਾਦ ਦੀਆਂ ਸੜਕਾਂ 'ਤੇ ਪਈ ਮਿਲੀ। ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਨਾਲ ਬੰਨ੍ਹੇ ਹੋਏ ਸਨ। ਸਭ ਤੋਂ ਹੈਰਾਨ ਕਰਨ ਵਾਲੀ ਅਤੇ ਖੌਫਨਾਕ ਗੱਲ ਇਹ ਹੈ ਕਿ ਔਰਤ ਨਾਲ ਪੰਜ ਦਿਨ ਤੱਕ ਬਲਾਤਕਾਰ ਕੀਤਾ ਗਿਆ। ਫਿਲਹਾਲ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਦੋਂ ਪੁਲਿਸ ਮੌਕੇ 'ਤੇ ਪਹੁੰਚੀ...

ਮੀਡੀਆ ਰਿਪੋਰਟ ਮੁਤਾਬਕ ਔਰਤ ਨੂੰ ਸੜਕ 'ਤੇ ਸੁੱਟ ਦਿੱਤਾ ਗਿਆ ਸੀ ਅਤੇ ਉਸ ਦੇ ਹੱਥ ਪਿੱਠ ਪਿੱਛੇ ਬੰਨ੍ਹ ਦਿੱਤੇ ਗਏ ਸਨ। ਸਥਾਨਕ ਲੋਕਾਂ ਨੇ ਔਰਤ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਛੁਡਵਾਇਆ।

ਪੜ੍ਹੋ ਇਹ ਅਹਿਮ ਖ਼ਬਰ-ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਨਹੀਂ ਦੇਵੇਗਾ 'ਐਂਟਰੀ'

ਮੁਲਜ਼ਮ ਦੀ ਹੋਈ ਪਛਾਣ 

ਔਰਤ ਨੇ ਪੁਲਸ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਸ ਨਾਲ ਪੰਜ ਦਿਨਾਂ ਤੱਕ ਬਲਾਤਕਾਰ ਕੀਤਾ। ਮੁੱਢਲੀ ਜਾਂਚ ਵਿੱਚ ਉਸ ਦੇ ਦਾਅਵੇ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਮੀਜ਼ੂਦੀਨ ਵਜੋਂ ਹੋਈ ਹੈ। ਕੇਸ ਦਰਜ ਹੋਣ ਤੋਂ ਬਾਅਦ, ਔਰਤ ਨੂੰ ਉਸ ਦੀਆਂ ਸੱਟਾਂ ਦਾ ਮੁਲਾਂਕਣ ਕਰਨ ਲਈ ਸਰੀਰਕ ਜਾਂਚ ਲਈ ਹਸਪਤਾਲ ਲਿਜਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News