ਪਾਕਿ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬਲੈਕਮੇਲ ਕਰਕੇ ਅਮੀਰ ਲੋਕਾਂ ਤੋਂ ਲੱਖਾਂ ਰੁਪਏ ਦੀ ਕਰ ਰਿਹੈ ਵਸੂਲੀ

12/03/2022 3:16:45 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਜਦੋਂ ਤੋਂ ਤਾਲਿਬਾਨ ਨੇ 2021 ਵਿਚ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਹੈ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੱਲੋਂ ਪਾਕਿਸਤਾਨ ਵਿਚ ਆਪਣੀਆਂ ਗਤੀਵਿਧੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਕੁਝ ਸਮੇਂ ਦੀ ਯੁੱਧਬੰਦੀ ਤੋਂ ਬਾਅਦ ਯੁੱਧਬੰਦੀ ਖ਼ਤਮ ਹੁੰਦੇ ਹੀ ਇਸ ਅੱਤਵਾਦੀ ਸੰਗਠਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਹਮਲਿਆਂ ਤੋਂ ਬਚਣ ਲਈ ਜ਼ਜੀਆਂ (ਜਬਰਦਸਤੀ ਵਸੂਲੀ) ਲੈਣਾ ਸ਼ੁਰੂ ਕਰ ਦਿੱਤਾ ਹੈ। ਕੁਝ ਹੀ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਤਿੰਨ ਦਰਜ਼ਨ ਤੋਂ ਜ਼ਿਆਦਾ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਜਿੰਨਾਂ ਲੋਕਾਂ ਤੋਂ ਇਹ ਜ਼ਜੀਆ ਲਿਆ ਗਿਆ ਹੈ, ਉਹ ਸਾਰੇ ਅਮੀਰ ਕਾਰੋਬਾਰੀ ਹਨ।

ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ

ਸੂਤਰਾਂ ਅਨੁਸਾਰ ਬੇਸ਼ੱਕ ਇਸ ਸਬੰਧੀ ਲੋਕਾਂ ਨੇ ਪੁਲਸ ਦੇ ਕੋਲ ਲਿਖਤੀ ਸ਼ਿਕਾਇਤ ਨਹੀਂ ਕੀਤੀ ਹੈ ਪਰ ਟੀ. ਟੀ. ਪੀ. ਦਾ ਸ਼ਿਕਾਰ ਬਣੇ ਅਮੀਰ ਲੋਕਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅੰਦਰ ਖਾਤੇ ਦਿੱਤੇ ਜ਼ਜੀਆਂ ਦੀ ਜਾਣਕਾਰੀ ਦਿੱਤੀ ਹੈ ਪਰ ਇਨ੍ਹਾਂ ਸਾਰਿਆਂ ਲੋਕਾਂ ਨੂੰ ਜੋ ਜ਼ਜੀਆ ਦੇਣ ਦੀ ਮੰਗ ਕੀਤੀ ਜਾਂਦੀ ਹੈ, ਅਫ਼ਗਾਸਿਤਾਨ ਦੀ ਮੋਬਾਇਲ ਸਿਮ-93 ਕੋਡ ਨਾਲ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਜੋ ਰਿਪੋਰਟ ਸਾਨੂੰ ਮਿਲੀ ਹੈ, ਉਸ ਦੇ ਅਨੁਸਾਰ ਟੀ. ਟੀ. ਪੀ. ਦੇ ਅੱਤਵਾਦੀ ਲਗਭਗ 25 ਕਰੋੜ ਰੁਪਏ ਕੁਝ ਹੀ ਦਿਨਾਂ ਵਿਚ ਲੋਕਾਂ ਤੋਂ ਲੈ ਚੁੱਕੇ ਹਨ। ਜਿੰਨਾਂ ਅਮੀਰ ਲੋਕਾਂ ਨੇ ਇਹ ਜ਼ਜੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਦੇ ਘਰ ਦੇ ਗੇਟ ਸੁੱਟੇ ਗਏ ਜਾਂ ਗੋਲੀਆਂ ਚਲਾਈਆਂ ਗਈਆਂ।  

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਇਕ ਪਾਕਿਸਤਾਨੀ ਸੰਸਦ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਣ 'ਤੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਟੀ. ਟੀ. ਪੀ. ਦੇ ਅੱਤਵਾਦੀਆਂ ਨੇ 10 ਹਜ਼ਾਰ ਡਾਲਰ ਦੇਣ ਲਈ ਮਜ਼ਬੂਰ ਕੀਤਾ ਸੀ ਅਤੇ ਮੈਨੂੰ ਮਜ਼ਬੂਰੀ ਵੱਸ ਇਹ ਰਾਸ਼ੀ ਅਦਾ ਕਰਨੀ ਪਈ। ਇਕ ਹੋਰ ਮਾਮਲੇ ’ਚ ਨਵੰਬਰ 2022 ਵਿਚ ਟੀ. ਟੀ. ਪੀ. ਦੇ ਅੱਤਵਾਦੀਆਂ ਨੇ ਖੈਬਰ ਪਖ਼ਤੂਨਖਵਾਂ ਦੇ ਇਕ ਵਿਧਾਇਕ ਤੋਂ 80 ਲੱਖ ਰੁਪਏ ਪਾਕਿਸਤਾਨੀ ਕਰੰਸੀ ਦਾ ਜ਼ਜੀਆਂ ਲਿਆ ਹੈ। ਪਾਕਿਸਤਾਨ ਦੇ ਸਵੈਤ ਇਲਾਕੇ ਦੇ ਸੰਸਦ ਨਿਸ਼ਾਰ ਮੁਹੰਮਦ ਨੇ ਸਪਸ਼ੱਟ ਕੀਤਾ ਕਿ ਸਵੈਤ ਇਲਾਕੇ ਦੇ 80 ਤੋਂ 90 ਫ਼ੀਸਦੀ ਅਮੀਰ ਲੋਕਾਂ ਨੂੰ ਟੀ. ਟੀ. ਪੀ. ਦੇ ਅੱਤਵਾਦੀ ਜਾਨ ਤੋਂ ਮਾਰਨ ਦੇ ਨਾਮ ’ਤੇ ਬਲੈਕਮੇਲ ਕਰ ਰਹੇ ਹਨ। ਇਹ ਲੋਕ ਘੱਟ ਤੋਂ ਘੱਟ 10 ਲੱਖ ਰੁਪਏ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ 28 ਨਵੰਬਰ ਨੂੰ ਯੁੱਧਬੰਦੀ ਖ਼ਤਮ ਹੋਣ ਦੇ ਟੀ. ਟੀ. ਪੀ. ਦੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਤੇਜ ਹੋ ਗਈਆਂ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


shivani attri

Content Editor

Related News