ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤੀ ਡਾ. ਤੋਂ ਮੰਗੀ ਮਦਦ

03/04/2019 7:36:31 PM

ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਇਕ ਬੀਮਾਰ ਸੀਨੀਅਰ ਕੈਬਨਿਟ ਸਹਿਯੋਗੀ ਦੇ ਇਲਾਜ ਲਈ ਭਾਰਤ ਦੇ ਇਕ ਪ੍ਰਮੁੱਖ ਹਾਰਟ ਸਰਜਨ ਦੀ ਮਦਦ ਮੰਗੀ ਹੈ। ਹਸੀਨਾ ਨੇ ਬੈਂਗਲੁਰੂ ਦੇ ਡਾਕਟਰ ਦੇਵੀ ਸ਼ੈੱਟੀ ਨੂੰ ਐਤਵਾਰ ਸ਼ਾਮ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਢਾਕਾ ਆ ਕੇ ਬੰਗਲਾਦੇਸ਼ ਦੇ ਸੜਕ ਤੇ ਆਵਾਜਾਈ ਮੰਤਰੀ ਓਬੈਦੁਲ ਕਾਦਿਰ ਦੀ ਸਿਹਤ ਦੀ ਜਾਂਚ ਕਰਨ ਦਾ ਸੱਦਾ ਦਿੱਤਾ ਹੈ।

ਸੱਤਾਧਾਰੀ ਅਵਾਮੀ ਲੀਗ ਦੇ ਜਨਰਲ ਸਕੱਤਰ ਕਾਦਿਰ ਦੇ ਦਿਲ ਦੀਆਂ ਧਮਣੀਆਂ 'ਚ ਰੁਕਾਵਟ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਐਤਵਾਰ ਨੂੰ ਢਾਕਾ ਦੇ ਬੰਗਬੰਧੂ ਸ਼ੇਖ ਹਸੀਨਾ ਮੁਜੀਬ ਮੈਡੀਕਲ ਯੂਨੀਵਰਸਿਟੀ 'ਚ ਦਾਖਲ ਕਰਵਾਇਆ ਗਿਆ ਸੀ। ਡੇਲੀ ਸਟਾਰ ਨੇ ਖਬਰ ਦਿੱਤੀ ਹੈ ਕਿ ਉਨ੍ਹਾਂ ਨੂੰ ਪਹਿਲਾਂ ਆਈ.ਸੀ.ਯੂ. 'ਚ ਲਿਜਾਇਆ ਗਿਆ ਪਰੰਤੂ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸੀ.ਸੀ.ਯੂ. (ਕ੍ਰਿਟਿਕਲ ਕੇਅਰ ਯੂਨਿਟ) 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਡਾਇਬਟੀਜ਼ ਵੀ ਕੰਟਰੋਲ ਤੋਂ ਬਾਹਰ ਹੈ।

ਖਬਰ ਮੁਤਾਬਕ ਰਾਸ਼ਟਰਪਤੀ ਅਬਦੁੱਲ ਹਾਮਿਦ, ਪ੍ਰਧਾਨ ਮੰਤਰੀ ਹਸੀਨਾ ਤੇ ਸਪੀਕਰ ਸ਼ਿਰਿਨ ਸ਼ਰਮਿਨ ਚੌਧਰੀ ਤੇ ਕਈ ਕੈਬਨਿਟ ਮੈਂਬਰਾਂ ਤੇ ਸੰਸਦ ਮੈਂਬਰਾਂ ਨੇ ਹਸਪਤਾਲ 'ਚ ਉਨ੍ਹਾਂ ਦਾ ਹਾਲਚਾਲ ਪੁੱਛਿਆ। ਨਾਰਾਇਣ ਹਸਪਤਾਲ ਸਮੂਹ ਦੇ ਚੇਅਰਮੈਨ ਸ਼ੈੱਟੀ ਸੋਮਵਾਰ ਦੁਪਹਿਰ ਨੂੰ ਢਾਕਾ ਹਵਾਈ ਅੱਡੇ 'ਤੇ ਪਹੁੰਚੇ, ਜਿਥੋਂ ਉਹ ਸਿੱਧੇ ਬੀ.ਐੱਸ.ਐੱਮ.ਐੱਮ.ਯੂ. ਪਹੁੰਚੇ। ਕਾਦਿਰ  ਇਸੇ ਕੰਪਲੈਕਸ 'ਚ ਦਾਖਲ ਹਨ।


Baljit Singh

Content Editor

Related News