ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 9 ਮੈਂਬਰੀ ਸੰਵਿਧਾਨ ਸੁਧਾਰ ਕਮਿਸ਼ਨ ਦੇ ਗਠਨ ਦਾ ਕੀਤਾ ਐਲਾਨ
Tuesday, Oct 08, 2024 - 03:36 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਦੇ ਸੰਵਿਧਾਨ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਅਤੇ ਲੋੜੀਂਦੇ ਸੁਧਾਰਾਂ ਦੀ ਸਿਫ਼ਾਰਸ਼ ਕਰਨ ਲਈ 9 ਮੈਂਬਰੀ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਹੈ। , ਸਰਕਾਰੀ ਨਿਊਜ਼ ਏਜੰਸੀ ਬੀ.ਐੱਸ.ਐੱਸ. ਮੁਤਾਬਕ, ਬੰਗਲਾਦੇਸ਼ੀ-ਅਮਰੀਕੀ ਪ੍ਰੋਫੈਸਰ ਅਲੀ ਰਿਆਜ਼ ਦੀ ਅਗਵਾਈ ਹੇਠ ਸੰਵਿਧਾਨ ਸੁਧਾਰ ਕਮਿਸ਼ਨ 90 ਦਿਨਾਂ ਦੇ ਅੰਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ
ਸੋਮਵਾਰ ਨੂੰ ਇਹ ਘੋਸ਼ਣਾ ਕੀਤੀ ਗਈ ਕਿ ਕਮਿਸ਼ਨ ਦਾ ਗਠਨ ਮੌਜੂਦਾ ਸੰਵਿਧਾਨ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਲਈ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹੋਏ ਨੁਮਾਇੰਦਗੀ ਕਰਨ ਵਾਲੇ ਅਤੇ ਪ੍ਰਭਾਵਸ਼ਾਲੀ ਲੋਕਤੰਤਰ ਦੀ ਸਥਾਪਨਾ ਕੀਤੀ ਜਾ ਸਕੇ। ਢਾਕਾ ਟ੍ਰਿਬਿਊਨ ਅਖ਼ਬਾਰ ਮੁਤਾਬਕ ਇਹ ਸਾਰਿਆਂ ਦੀ ਰਾਏ 'ਤੇ ਵਿਚਾਰ ਕਰਦੇ ਹੋਏ ਸੰਵਿਧਾਨਕ ਸੁਧਾਰਾਂ ਦੀਆਂ ਸਿਫਾਰਿਸ਼ਾਂ 'ਤੇ ਇਕ ਰਿਪੋਰਟ ਤਿਆਰ ਕਰੇਗਾ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਨਿਆਂਪਾਲਿਕਾ, ਚੋਣ ਪ੍ਰਣਾਲੀ, ਪ੍ਰਸ਼ਾਸਨ, ਪੁਲਸ, ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਅਤੇ ਸੰਵਿਧਾਨ ਵਿੱਚ ਸੁਧਾਰ ਲਈ 6 ਕਮਿਸ਼ਨਾਂ ਦੇ ਗਠਨ ਦਾ ਐਲਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8