ਬੰਗਲਾਦੇਸ਼: ਸ਼ਰਾਰਤੀ ਅਨਸਰਾਂ ਨੇ 14 ਹਿੰਦੂ ਮੰਦਰਾਂ ’ਤੇ ਕੀਤਾ ਹਮਲਾ, ਮੂਰਤੀਆਂ ਦੀ ਕੀਤੀ ਭੰਨਤੋੜ

02/06/2023 6:00:14 AM

ਢਾਕਾ (ਭਾਸ਼ਾ) : ਉੱਤਰ-ਪੱਛਮੀ ਬੰਗਲਾਦੇਸ਼ ’ਚ ਅਣਪਛਾਤੇ ਵਿਅਕਤੀਆਂ ਨੇ ਯੋਜਨਾਬੱਧ ਹਮਲੇ ਕਰਕੇ 14 ਹਿੰਦੂ ਮੰਦਰਾਂ ’ਚ ਭੰਨਤੋੜ ਕੀਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਠਾਕੁਰਗਾਓਂ ਦੇ ਬਲੀਆਡਾਂਗੀ ‘ਉਪ-ਜ਼ਿਲ੍ਹੇ’ ਸਥਿਤ ਇਕ ਹਿੰਦੂ ਭਾਈਚਾਰੇ ਦੇ ਨੇਤਾ ਬਿਦਿਆਨਾਥ ਬਰਮਨ ਨੇ ਕਿਹਾ, ‘‘ਅਣਪਛਾਤੇ ਵਿਅਕਤੀਆਂ ਨੇ ਹਨੇਰੇ ਦੀ ਆੜ ’ਚ ਹਮਲਿਆਂ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ 3 ਖੇਤਰਾਂ ’ਚ 14 ਮੰਦਰਾਂ ’ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।’’

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਵਾਪਰੀ ਘਟਨਾ

ਉਪ-ਜ਼ਿਲ੍ਹੇ ਦੀ ਪੂਜਾ ਉਤਸਵ ਪ੍ਰੀਸ਼ਦ ਦੇ ਜਨਰਲ ਸਕੱਤਰ ਬਰਮਨ ਨੇ ਕਿਹਾ ਕਿ ਕੁਝ ਮੂਰਤੀਆਂ ਨਸ਼ਟ ਕਰ ਦਿੱਤੀਆਂ ਗਈਆਂ, ਜਦਕਿ ਕੁਝ ਮੰਦਰ ਦੇ ਨੇੜੇ ਤਲਾਬ ’ਚ ਮਿਲੀਆਂ ਸਨ। ਬਰਮਨ ਨੇ ਕਿਹਾ, “ਅਸੀਂ ਉਨ੍ਹਾਂ (ਦੋਸ਼ੀਆਂ) ਦੀ ਪਛਾਣ ਨਹੀਂ ਕਰ ਸਕੇ ਪਰ ਅਸੀਂ ਚਾਹੁੰਦੇ ਹਾਂ ਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।”

ਇਹ ਵੀ ਪੜ੍ਹੋ : ਅਜਬ ਗਜ਼ਬ: ਇੱਥੇ ਮੇਲੇ ’ਚ ਮੁੰਡਿਆਂ ਨੂੰ ਪਸੰਦ ਕਰਕੇ ਭਜਾ ਲੈ ਜਾਂਦੀਆਂ ਹਨ ਕੁੜੀਆਂ, 1000 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ

ਹਿੰਦੂ ਭਾਈਚਾਰੇ ਦੇ ਆਗੂ ਅਤੇ ਪ੍ਰੀਸ਼ਦ ਦੇ ਪ੍ਰਧਾਨ ਸਮਰ ਚੈਟਰਜੀ ਨੇ ਕਿਹਾ ਕਿ ਇਸ ਖੇਤਰ ਨੂੰ ਹਮੇਸ਼ਾ ਹੀ ਆਪਸੀ ਸਦਭਾਵਨਾ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਪਹਿਲਾਂ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਕਿਹਾ, ‘‘ਮੁਸਲਿਮ ਭਾਈਚਾਰੇ (ਬਹੁਗਿਣਤੀ) ਦਾ ਸਾਡੇ (ਹਿੰਦੂਆਂ) ਨਾਲ ਕੋਈ ਵਿਵਾਦ ਨਹੀਂ ਹੈ। ਅਸੀਂ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਇਹ ਅਪਰਾਧੀ ਕੌਣ ਹੋ ਸਕਦੇ ਹਨ। ਬਲਿਆਡਾਂਗੀ ਥਾਣੇ ਦੇ ਇੰਚਾਰਜ ਖੈਰੁਲ ਅਨਮ ਨੇ ਕਿਹਾ ਕਿ ਇਹ ਹਮਲੇ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਕਈ ਪਿੰਡਾਂ ’ਚ ਹੋਏ।’’

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ, ਥਾਣੇ ਮੂਹਰੇ ਲਾਇਆ ਧਰਨਾ

ਠਾਕੁਰਗਾਓਂ ਦੇ ਪੁਲਸ ਮੁਖੀ ਜਹਾਂਗੀਰ ਹੁਸੈਨ ਨੇ ਇਕ ਮੰਦਰ ਵਾਲੀ ਥਾਂ ’ਤੇ ਪੱਤਰਕਾਰਾਂ ਨੂੰ ਕਿਹਾ, “ਇਹ ਸਪੱਸ਼ਟ ਤੌਰ ’ਤੇ ਦੇਸ਼ ’ਚ ਸ਼ਾਂਤੀਪੂਰਨ ਸਥਿਤੀ ਨੂੰ ਭੰਗ ਕਰਨ ਲਈ ਯੋਜਨਾਬੱਧ ਹਮਲੇ ਦਾ ਮਾਮਲਾ ਜਾਪਦਾ ਹੈ।’’ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਲਈ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।’’ “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ,” ਠਾਕੁਰਗਾਓਂ ਦੇ ਡਿਪਟੀ ਕਮਿਸ਼ਨਰ ਜਾਂ ਪ੍ਰਸ਼ਾਸਨਿਕ ਮੁਖੀ ਮਹਿਬੂਬੁਰ ਰਹਿਮਾਨ ਨੇ ਕਿਹਾ, ਇਹ (ਹਮਲਾ) ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਿਰੁੱਧ ਇਕ ਸਾਜ਼ਿਸ਼ ਹੈ। ਇਹ ਇਕ ਗੰਭੀਰ ਅਪਰਾਧ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਸ਼ਲਾਘਾਯੋਗ ਫ਼ੈਸਲਾ, ਸਿਵਲ ਸਰਜਨ ਦਫ਼ਤਰਾਂ ਤੇ ਹਸਪਤਾਲਾਂ 'ਚ ਹੁਣ ਨਹੀਂ ਹੋਣਗੀਆਂ ਪਾਰਟੀਆਂ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News