ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਟਲੀ
Thursday, Dec 05, 2019 - 07:03 PM (IST)

ਢਾਕਾ- ਜੇਲ ਵਿਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਜ਼ਮਾਨਤ ਪਟੀਸ਼ਨ 'ਤੇ ਇਥੋਂ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਟਾਲ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਅਦਾਲਤ ਨੇ ਇਹ ਕਦਮ ਪ੍ਰਸ਼ਾਸਨ ਵਲੋਂ ਜ਼ਿਆ ਦੀ ਮੈਡੀਕਲ ਰਿਪੋਰਟ ਮੁਹੱਈਆ ਨਾ ਕਰਵਾਉਣ ਦੇ ਕਾਰਨ ਚੁੱਕਿਆ ਹੈ।
ਢਾਕਾ ਟ੍ਰਿਬਿਊਨ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਹੁਣ ਜ਼ਿਆ ਧਰਮਾਰਥ ਨਿਆਸ ਮਾਮਲੇ ਵਿਚ 12 ਦਸੰਬਰ ਨੂੰ ਸੁਣਵਾਈ ਕਰੇਗਾ। ਅਦਾਲਤ ਨੇ ਅਕਤੂਬਰ ਵਿਚ 73 ਸਾਲਾ ਜ਼ਿਆ ਤੇ ਹੋਰ ਤਿੰਨਾਂ ਨੂੰ ਸੱਤਾ ਦੀ ਦੁਰਵਰਤੋਂ ਤੇ ਅਣਪਛਾਤੇ ਸਰੋਤ ਤੋਂ ਨਿਆਸ ਲਈ ਧਨ ਇਕੱਠਾ ਕਰਨ ਦੇ ਮਾਮਲੇ ਵਿਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜ਼ਿਆ ਇਸ ਸਾਲ ਫਰਵਰੀ ਤੋਂ ਕੈਦ ਦੀ ਸਜ਼ਾ ਕੱਟ ਰਹੀ ਹੈ।