ਬੰਗਲਾਦੇਸ਼ : ਬੀ. ਐਨ. ਪੀ. ਨੇ ਟ੍ਰੇਨ ''ਚ ਅੱਗ ਦੀ ਘਟਨਾ ਦੀ ਸੰਯੁਕਤ ਰਾਸ਼ਟਰ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ
Saturday, Jan 06, 2024 - 01:33 PM (IST)
ਢਾਕਾ, (ਭਾਸ਼ਾ)- ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਨੇ ਇਕ ਯਾਤਰੀ ਰੇਲਗੱਡੀ ਵਿਚ ਅੱਗ ਲੱਗਣ ਦੀ ਘਟਨਾ ਦੀ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਕੀਤੀ ਹੈ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਕਾਂਗੋ 'ਚ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 300 ਲੋਕਾਂ ਦੀ ਮੌਤ
ਵਿਰੋਧੀ ਪਾਰਟੀ ਨੇ ਇਸ ਘਟਨਾ ਨੂੰ ਆਮ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਤੋੜ-ਫੋੜ ਦੀ "ਪੂਰਵ-ਯੋਜਨਾਬੱਧ" ਕਾਰਵਾਈ ਦੱਸਿਆ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9 ਵਜੇ ਵਾਪਰੀ। ਭਾਰਤੀ ਰਾਜ ਪੱਛਮੀ ਬੰਗਾਲ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਬੇਨਾਪੋਲ ਤੋਂ ਚੱਲ ਰਹੀ ਬੇਨਾਪੋਲ ਐਕਸਪ੍ਰੈਸ ਜਦੋਂ ਰਾਜਧਾਨੀ ਦੇ ਕਮਲਾਪੁਰ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਰੇਲਗੱਡੀ ਦੇ ਚਾਰ ਡੱਬਿਆਂ ਨੂੰ ਅੱਗ ਲੱਗ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8