'ਪਾਕਿਸਤਾਨ ਦੇ ਤਸ਼ੱਦਦਾਂ ਨੂੰ ਖਤਮ ਕਰਨ ਲਈ ਸੰਘਰਸ਼ ਕਰ ਰਿਹੈ ਬਲੋਚਿਸਤਾਨ'

09/26/2020 2:54:38 PM

ਕੋਇਟਾ- ਬਲੋਚਿਸਤਾਨ ਵਿਚ ਗੁੰਮਸ਼ੁਦਗੀ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਾਨਣਾ ਪਾਉਂਦਿਆਂ ਬਲੋਚ ਵਾਇਸ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮੈਂਗਲ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐੱਨ.ਐੱਚ.ਆਰ.ਸੀ.) ਨੂੰ ਦੱਸਿਆ ਕਿ ਇਸ ਖੇਤਰ ਵਿਚ ਲੋਕ ਪਾਕਿਸਤਾਨ ਵੱਲੋਂ ਜ਼ੁਲਮ, ਦਮਨ ਅਤੇ ਜਬਰੀ ਰਾਜਨੀਤੀ ਨੂੰ ਖਤਮ ਕਰਨ ਲਈ ਸੰਘਰਸ਼ ਕਰ ਰਹੇ ਹਨ।

ਮੈਂਗਲ ਨੇ ਵੀਰਵਾਰ ਨੂੰ ਯੂ. ਐੱਨ. ਐੱਚ. ਆਰ. ਸੀ. ਦੇ ਇਕ ਸੈਸ਼ਨ ਦੌਰਾਨ ਕਿਹਾ, "ਬਲੋਚਿਸਤਾਨ ਦੁੱਖ ਝੱਲ ਰਿਹਾ ਹੈ ਅਤੇ ਬਲੋਚਿਸਤਾਨ ਵਿਚ ਲੋਕ ਜ਼ੁਲਮ, ਦਮਨ ਅਤੇ ਜਬਰੀ ਸ਼ਮੂਲੀਅਤ ਖਤਮ ਕਰਨ ਲਈ ਸੰਘਰਸ਼ ਕਰ ਰਹੇ ਹਨ।"ਉਨ੍ਹਾਂ ਵਾਇਸ ਆਫ ਬਲੋਚ ਮਿਸਿੰਗ ਪਰਸਨਰ ਦਾ ਡਾਟਾ ਪੇਸ਼ ਕਰਦਿਆਂ ਇਨ੍ਹਾਂ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦੱਸਦੀ ਹੈ ਕਿ ਇਸ ਸਾਲ ਜੂਨ ਤੋਂ ਅਗਸਤ ਦੇ ਤਿੰਨ ਮਹੀਨਿਆਂ ਵਿਚ ਹੀ, ਬਲੋਚਿਸਤਾਨ ਵਿਚ 57 ਤੋਂ ਵੱਧ ਲੋਕ ਲਾਪਤਾ ਹੋਏ, ਇਨ੍ਹਾਂ ਵਿਚੋਂ 12 ਬੀਬੀਆਂ, 7 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਸਣੇ ਕਈ ਲਾਪਤਾ ਹੋਏ। ਇੱਥੇ ਐੱਫ. ਆਈ. ਆਰ. ਕਰਵਾਉਣ 'ਤੇ ਵੀ ਰੋਕ ਲਗਾਈ ਗਈ ਹੈ, ਇਹ ਖੇਤਰ ਮੀਡੀਆ ਲਈ ਵੀ ਬੰਦ ਹੈ ਤੇ ਕੋਈ ਇਨ੍ਹਾਂ ਦਾ ਸੱਚ ਸਾਹਮਣੇ ਨਹੀਂ ਲਿਆ ਸਕਦਾ। ਪਾਕਿਸਤਾਨ ਵਿਚ ਗੁੰਮਸ਼ੁਦਗੀ ਦਾ ਲੰਮਾ ਇਤਿਹਾਸ ਰਿਹਾ ਹੈ, ਲਾਪਤਾ ਕੀਤੇ ਗਏ ਲੋਕਾਂ ਵਿਚੋਂ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਬਚਾਅ ਕਰਨ ਵਾਲੇ ਸਨ। ਘੱਟ ਗਿਣਤੀ ਭਾਈਚਾਰੇ ਦੀ ਸਥਿਤੀ ਵੀ ਇੱਥੇ ਅਜਿਹੀ ਹੀ ਹੈ। 


Lalita Mam

Content Editor

Related News