ਬਲੋਚ ਨੇਤਾ ਨੇ ਖੋਲ੍ਹੀ ਪਾਕਿ ਫੌਜ ਦੀ ਪੋਲ, ਕਿਹਾ- ਲਾਚਾਰ ਔਰਤਾਂ ਦਾ ਹੋ ਰਿਹੈ ਰੇਪ

09/17/2019 2:07:33 PM

ਇਸਲਾਮਾਬਾਦ— ਬਲੋਚਿਸਤਾਨ 'ਚ ਪਾਕਿਸਤਾਨ ਵਲੋਂ ਢਾਹੇ ਜਾ ਰਹੇ ਕਹਿਰ ਨੂੰ ਲੈ ਕੇ ਮਨੁੱਖੀ ਅਧਿਕਾਰ ਵਰਕਰ ਹਮੇਸ਼ਾ ਉਸ ਦੀ ਨਿੰਦਾ ਕਰਦੇ ਰਹੇ ਹਨ। ਉਥੇ ਹੀ ਲੰਡਨ 'ਚ ਰਹਿ ਰਹੇ ਬਲੋਚ ਨੇਤਾ ਮਹਿਰਾਨ ਮੇਰੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਬਲੋਚਿਸਤਾਨ 'ਚ ਰੇਪ ਕਰਨ ਤੇ ਗੋਲੀ ਚਲਾਉਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਇਨ੍ਹਾਂ ਕਰਤੂਤਾਂ ਲਈ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।

ਮਹਿਰਾਨ ਮੇਰੀ ਨੇ ਬਲੋਚਿਸਤਾਨ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਕਿਹਾ ਕਿ ਪਾਕਿਸਤਾਨੀ ਫੌਜ ਬਲੋਚਿਸਤਾਨ 'ਚ ਔਰਤਾਂ ਨਾਲ ਰੇਪ ਕਰਦੀ ਹੈ ਤੇ ਨਿਰਦੋਸ਼ ਲੋਕਾਂ 'ਤੇ ਗੋਲੀਆਂ ਚਲਾਉਂਦੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਨੇ ਬੰਗਲਾਦੇਸ਼ 'ਚ ਚਲਾਏ ਗਏ ਆਪ੍ਰੇਸ਼ਨ ਸਰਚਲਾਈਟ ਦੌਰਾਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਫਰਕ 'ਚ ਮਰਦਨ ਦੀ ਇਕ ਔਰਤ ਤੇ ਗਵਾਦਰ ਖੇਤਰ ਦੀ ਇਕ ਗਾਇਕਾ ਦਾ ਇਸ ਕਾਇਰ ਫੌਜ ਨੇ ਬਲਾਕਤਾਰ ਕੀਤਾ। ਉਨ੍ਹਾਂ ਨੂੰ (ਪਾਕਿਸਤਾਨੀ ਫੌਜ) ਇਨ੍ਹਾਂ ਘਟਨਾਵਾਂ ਦੇ ਲਈ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ, ਫਿਰ ਚਾਹੇ ਉਹ ਬਾਜਵਾ ਹੋਵੇ ਜਾਂ ਮੁਸ਼ਰੱਫ। ਕੋਈ ਵੀ ਤਾਨਾਸ਼ਾਹ ਕਿਉਂ ਨਾ ਹੋਵੇ। ਇਨ੍ਹਾਂ ਲੋਕਾਂ ਨੇ ਮਨੁੱਖਤਾ ਖਿਲਾਫ ਸਾਰੇ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ।


Baljit Singh

Content Editor

Related News