ਬਾਲੀ 'ਚ ਸੈਂਕੜੇ ਸੂਰ ਅਫਰੀਕੀ ਸਵਾਈਨ ਬੁਖਾਰ ਕਾਰਨ ਮਰੇ

02/05/2020 4:17:42 PM

ਬਾਲੀ (ਭਾਸ਼ਾ): ਇੰਡੋਨੇਸ਼ੀਆ ਦੇ ਬਾਲੀ ਵਿਚ ਸੈਂਕੜੇ ਸੂਰ ਅਫਰੀਕੀ ਸਵਾਈਨ ਬੁਖਾਰ ਨਾਲ ਮਾਰੇ ਗਏ ਹਨ। ਬੁੱਧਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਅਧਿਕਾਰੀਆਂ ਨੇ ਕਿਹਾ ਕਿ ਇਹ ਇੰਡੋਨੇਸ਼ੀਆ ਦੇ ਛੁੱਟੀਆਂ ਵਾਲੇ ਟਾਪੂ ਦਾ ਪਹਿਲਾ ਰਿਕਾਰਡ ਪ੍ਰਸਾਰ ਹੈ ਅਤੇ ਵਾਇਰਸ ਦੇ ਬਾਅਦ ਸੁਮਾਤਰਾ ਵਿਚ 30,000 ਤੋਂ ਵੱਧ ਸੂਰ ਵਇਸ ਵਾਇਰਸ ਕਾਰਨ ਮਾਰੇ ਗਏ ਸਨ। ਬਾਲੀ ਦੇ ਖੇਤੀਬਾੜੀ ਅਤੇ ਖਾਧ ਸੁਰੱਖਿਆ ਏਜੰਸੀ ਦੇ ਪ੍ਰਮੁੱਖ ਇਡਾ ਬਗੁਸ ਵਿਸ਼ਨੂੰਵਰਧਨ ਨੇ ਕਿਹਾ ਕਿ ਦਸੰਬਰ ਦੇ ਅੱਧ ਤੋਂ ਬਾਅਦ ਲੱਗਭਗ 900 ਸੂਰ ਸਵਾਈਨ ਬੁਖਾਰ ਦੇ ਸ਼ਿਕਾਰ ਹੋ ਗਏ। ਇਡਾ ਨੇ ਮ੍ਰਿਤਕ ਜਾਨਵਰਾਂ 'ਤੇ ਕੀਤ ਗਏ ਪਰੀਖਣਾਂ ਦਾ ਜ਼ਿਕਰ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ,''ਜਾਂਚ ਵਿਚ ਅਫਰੀਕੀ ਸਵਾਈਨ ਬੁਖਾਰ ਦੀ ਪੁਸ਼ਟੀ ਹੋਈ ਹੈ।'' 

ਉਹਨਾਂ ਨੇ ਦੱਸਿਆ ਕਿ ਮੌਤਾਂ ਦਾ ਇਹ ਸਿਲਸਿਲਾ ਬੀਤੇ ਹਫਤੇ ਰੁਕਿਆ ਹੋਇਆ ਸੀ। ਵਿਸ਼ਨੂੰਵਰਧਨ ਨੇ ਕਿਹਾ,''ਬਾਲੀ ਸ਼ੁੱਕਰਵਾਰ ਨੂੰ ਇਕ ਪੋਰਕ ਤਿਉਹਾਰ ਦਾ ਆਯੋਜਨ ਕਰੇਗਾ ਤਾਂ ਜੋ ਪ੍ਰਕੋਪ ਦੀਆਂ ਚਿੰਤਾਵਾਂ ਨੂੰ ਘੱਟ ਕੀਤਾ ਜਾ ਸਕੇ। ਐਲਾਨ ਇਸ ਹਫਤੇ ਇੰਡੋਨੇਸ਼ੀਆ ਦੇ ਇਹ ਕਹਿਣ ਦੇ ਬਾਅਦ ਕੀਤਾ ਗਿਆ ਕਿ ਇਹ ਕੋਰੋਨਾਵਾਇਰਸ ਦੇ ਖਦਸ਼ੇ ਨੂੰ ਲੈਕੇ ਚੀਨ ਤੋਂ ਕੁਝ ਪਸ਼ੂਧਨ ਆਯਾਤ 'ਤੇ ਅਸਥਾਈ ਪਾਬੰਦੀ ਲਗਾਏਗਾ ਜਿਸ ਨਾਲ ਚੀਨ ਵਿਚ ਲੱਗਭਗ 490 ਲੋਕ ਮਾਰੇ ਗਏ ਹਨ। ਦਸੰਬਰ ਵਿਚ ਇੰਡੋਨੇਸੀਆਈ ਅਧਿਕਾਰੀਆਂ ਨੇ ਕਿਹਾ ਸੀ ਕਿ ਉੱਤਰੀ ਸੁਮਾਤਰਾ ਸੂਬੇ ਵਿਚ ਅਫਰੀਕੀ ਸਵਾਈਨ ਬੁਖਾਰ ਕਾਰਨ ਹਜ਼ਾਰਾਂ ਸੂਰ ਮਾਰੇ ਗਏ। ਜਦਕਿ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਸਲਿਮ ਰਾਸ਼ਟਰ ਹੈ ਅਤੇ ਇੱਥੇ ਕੁਰਾਨ ਵੱਲੋਂ ਸੂਰ ਦਾ ਮਾਂਸ ਖਾਣ ਦੀ ਮਨਾਹੀ ਹੈ। 

ਇੱਥੇ ਦੱਸ ਦਈਏ ਕਿ ਸਵਾਈਨ ਬੁਖਾਰ ਮਨੁੱਖਾਂ ਵਿਚ ਪਹੁੰਚਾਇਆ ਨਹੀਂ ਜਾ ਸਕਦਾ ਪਰ ਇਹ ਸੂਰਾਂ ਵਿਚ ਲੱਗਭਗ 100 ਫੀਸਦੀ ਜਾਨਲੇਵਾ ਹੈ। ਚੀਨ ਅਤੇ ਹੋਰ ਥਾਵਾਂ 'ਤੇ ਸਵਾਈਨ ਝੁੰਡਾਂ ਨੂੰ ਤਬਾਹ ਕਰ ਚੁੱਕਾ ਹੈ। ਅਫਰੀਕੀ ਸਵਾਈਨ ਬੁਖਾਰ ਦਾ ਪ੍ਰਕੋਪ ਮਿਆਂਮਾਰ, ਲਾਓਸ, ਫਿਲਪੀਨਜ਼, ਵੀਅਤਨਾਮ, ਕੰਬੋਡੀਆ ਅਤੇ ਪੂਰਬੀ ਤਿਮੋਰ ਵਿਚ ਵੀ ਦਰਜ ਕੀਤਾ ਗਿਆ ਹੈ।


Vandana

Content Editor

Related News