''ਆਈ ਵਿਸਾਖੀ ਪੱਬ ਨੀ ਉੱਠਦਾ'' ''ਤੇ ਚਰਚਾ ਕਰਨ ਲਈ 18 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਆਨਲਾਈਨ ਸਮਾਗਮ

Friday, Apr 16, 2021 - 03:52 PM (IST)

''ਆਈ ਵਿਸਾਖੀ ਪੱਬ ਨੀ ਉੱਠਦਾ'' ''ਤੇ ਚਰਚਾ ਕਰਨ ਲਈ 18 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਆਨਲਾਈਨ ਸਮਾਗਮ

ਰੋਮ (ਕੈਂਥ)- ਇਸ ਵਾਰ ਦੀ ਵਿਸਾਖੀ ਕਈ ਪੱਖਾਂ ਕਰਕੇ ਪਹਿਲਾਂ ਨਾਲੋਂ ਵੱਖਰੀ ਕਰਕੇ ਦੇਖੀ ਜਾ ਰਹੀ ਹੈ। ਕਿਉਂਕਿ ਇਸ ਵਾਰ ਇੱਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਵਿਚ ਕਹਿਰ ਮਚਾਇਆ ਪਿਆ ਹੈ। ਉਥੇ ਹੀ ਦੂਸਰੇ ਪਾਸੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਭਾਰਤ ਵਿਚ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਲੰਮਾ ਸਮਾਂ ਬੀਤ ਗਿਆ ਹੈ। ਪਰ ਭਾਰਤ ਦੀ ਮੌਜੂਦਾ ਸਰਕਾਰ ਕਿਸੇ ਵੀ ਤਰ੍ਹਾਂ ਆਪਣੀਆਂ ਨਾਦਰਸ਼ਾਹੀ ਨੀਤੀਆਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਰਹੀ ਅੱਠਵੀਂ ਸਾਹਿਤਕ ਲੜੀ ਦੇ ਸਮਾਗਮ ਵਿਚ ਇਸ ਵਾਰ ਦੀ ਵਿਸਾਖੀ ਉੱਪਰ ਵਿਚਾਰ ਚਰਚਾ ਕਰਨ ਲਈ ਲਈ 18 ਅਪ੍ਰੈਲ ਨੂੰ ਆਨਲਾਈਨ ਸਮਾਗਮ ਕਰਵਾਇਆ ਜਾ ਰਿਹਾ ਹੈ। 

ਇਸ ਵਾਰ ਦਾ ਵਿਸ਼ਾ ਹੋਵੇਗਾ “ਆਈ ਵਿਸਾਖੀ ਪੱਬ ਨੀ ਉੱਠਦਾ”। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਤੇ ਚਿੰਤਕ ਡਾ. ਐਸ. ਪੀ. ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਵਿਸੇ਼ਸ਼ ਮਹਿਮਾਨ ਹੋਣਗੇ ਪ੍ਰੋ ਗੁਰਭਜਨ ਗਿੱਲ ਜੀ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਡਾ. ਮੁਨੀਸ਼ ਕੁਮਾਰ ਦਿੱਲੀ, ਡਾ. ਸਿਮਰਨ ਸੇਠੀ ਰਾਮਾਨੁਜਨ ਕਾਲਜ ਦਿੱਲੀ ਯੂਨੀਵਰਸਿਟੀ, ਮੋਹਣ ਸਿੰਘ ਮੋਤੀ ਚੀਫ਼ ਮੈਨੇਜਰ ਯੂਕੋ ਬੈਂਕ। ਇਹਨਾਂ ਸ਼ਖਸ਼ੀਅਤਾਂ ਵੱਲੋਂ ਮੌਜੂਦਾ ਹਾਲਾਤਾਂ ਉੱਪਰ ਵਿਸਾਖੀ ਨਾਲ ਸੰਬੰਧਤ ਵਿਚਾਰਾਂ ਹੋਣਗੀਆਂ, ਜਿਸ ਤੋਂ ਬਾਅਦ ਕਵੀ ਦਰਬਾਰ ਹੋਵੇਗਾ, ਜਿਸ ਵਿਚ ਕਿਹਰ ਸ਼ਰੀਫ਼ ਜਰਮਨੀ, ਅਮਜਦ ਆਰਫ਼ੀ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਕਿਰਨ ਪਾਹਵਾ ਮੰਡੀ ਗੋਬਿੰਦਗੜ੍ਹ, ਜਗਦੀਪ ਸ਼ਾਹਪੁਰੀ ਮੋਗਾ, ਪਰੇਮਪਾਲ ਸਿੰਘ ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰ ਸ਼ਮੂਲੀਅਤ ਕਰਨਗੇ।


author

cherry

Content Editor

Related News