ਜਿਊਂਦਾ ਹੈ ਆਈ. ਐੱਸ. ਦਾ ਸਰਗਣਾ ਬਗਦਾਦੀ : ਇਰਾਕ

Wednesday, Feb 14, 2018 - 02:29 AM (IST)

ਜਿਊਂਦਾ ਹੈ ਆਈ. ਐੱਸ. ਦਾ ਸਰਗਣਾ ਬਗਦਾਦੀ : ਇਰਾਕ

ਦੁਬਈ (ਯੂ. ਐੱਨ.ਆਈ.)-ਇਰਾਕ ਨੇ ਕਿਹਾ ਕਿ ਖੁੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦਾ ਸਰਗਣਾ ਅਬੂ ਬਕਰ ਅਲ ਬਗਦਾਦੀ ਅਜੇ ਵੀ ਜਿਊਂਦਾ ਹੈ ਪਰ ਉਹ ਜ਼ਖਮੀ ਹੈ। 
ਪਾਕਿਸਤਾਨੀ ਅਖਬਾਰ 'ਡਾਨ' ਵਿਚ ਅੱਜ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੀਰੀਆ 'ਚ ਹਵਾਈ ਹਮਲੇ ਵਿਚ ਬਗਦਾਦੀ ਜ਼ਖਮੀ ਹੋ ਗਿਆ ਸੀ ਅਤੇ ਉਹ ਕਿਸੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਰਿਪੋਰਟ ਵਿਚ ਖੁਫੀਆ ਅਤੇ ਅੱਤਵਾਦ ਰੋਕੂ ਵਿਭਾਗ ਦੇ ਮੁਖੀ ਅਬੂ ਅਲੀ ਅਲ ਬਸਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬਗਦਾਦੀ ਅਜੇ ਵੀ ਜਿਊਂਦਾ ਹੈ ਅਤੇ ਉਹ ਉੱਤਰ-ਪੂਰਬੀ ਸੀਰੀਆ-ਇਰਾਕ ਸਰਹੱਦ ਦੇ ਸੀਰੀਆਈ ਇਲਾਕੇ ਦੇ ਮਾਰੂਥਲ ਵਿਚ ਲੁਕਿਆ ਹੋਇਆ ਹੈ। ਸ਼੍ਰੀ ਬਸਰੀ ਨੇ ਕਿਹਾ ਕਿ ਬਗਦਾਦੀ ਗੰਭੀਰ ਰੂਪ 'ਚ ਜ਼ਖਮੀ ਹੈ ਅਤੇ ਡਾਇਬਟੀਜ਼ ਤੋਂ ਪੀੜਤ ਹੈ। ਉਹ ਇਰਾਕ ਵਿਚ ਆਈ. ਐੱਸ. ਦੇ ਗੜ੍ਹ ਵਿਚ ਹਵਾਈ ਹਮਲੇ 'ਚ ਜ਼ਖਮੀ ਹੋਇਆ ਸੀ।


Related News