ਗੁਰਮਤਿ ਸਮਾਗਮ ਮੌਕੇ ਬਾਬਾ ਗੁਲਾਬ ਸਿੰਘ ਨੇ ਆਈ ਮਾਇਆ ਗੁਰੂਘਰ ਨੂੰ ਕੀਤੀ ਭੇਟਾ
Monday, Aug 26, 2024 - 11:18 AM (IST)
 
            
            ਰੋਮ/ਮਿਲਾਨ (ਕੈਂਥ,ਚੀਨੀਆਂ)- ਲਾਤੀਨਾ ਜਿਲ੍ਹੇ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਵਿਖੇ ਹਫਤਾਵਾਰੀ ਸਮਾਗਮ ਕਰਵਾਏ ਗਏ। ਜਿਸ ਵਿੱਚ ਸੁਖਮਨੀ ਸਾਹਿਬ ਜੀ ਜਾਪ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਤੇ ਬੱਚਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਪੰਜਾਬ ਤੋਂ ਇਟਲੀ ਫੇਰੀ 'ਤੇ ਆਏ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਕੀਰਤੀਨੀਏ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ।


ਪੜ੍ਹੋ ਇਹ ਅਹਿਮ ਖ਼ਬਰ- ਸਰੀ ਚ ਕਰਵਾਏ ਸੁਰ ਮੇਲੇ ਨਾਲ ਦਰਸ਼ਕਾਂ ਦੀ ਹੋਈ ‘ਬੱਲ-ਬੱਲੇ’!

ਸੰਗਤਾਂ ਵਲੋ ਵੱਡੀ ਗਿਣਤੀ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਜਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਵਿਸ਼ੇਸ ਤੌਰ ਕੀਰਤਨ ਦੀ ਹਾਜ਼ਰੀ ਭਰਨ ਆਏ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਵੱਲੋਂ ਕੀਰਤਨ ਕਰਦਿਆਂ ਸਟੇਜ਼ 'ਤੇ ਸੰਗਤਾਂ ਵੱਲੋਂ ਦਿੱਤੀ ਗਈ ਮਾਇਆ ਇੱਕਠੀ ਕਰਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਦੀ ਇਮਾਰਤ ਖ੍ਰੀਦਣ ਲਈ ਭੇਟਾ ਵਜੋੰ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਜਿਸਦੀ ਗੁਰਦੁਆਰਾ ਪ੍ਰਬੰਧਕਾਂ ਨੇ ਤੇ ਸੰਗਤਾਂ ਵੱਲੋਂ ਵਿਸ਼ੇ ਤੌਰ 'ਤੇ ਸਲਾਘਾ ਕੀਤੀ ਗਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।।

 
                     
                             
                             
                             
                             
                             
                            