ਆਯੁਰਵੇਦ, ਹੋਮਿਓਪੈਥੀ ਦੇ ਇਲਾਜ ਨਾਲ ਪਿ੍ਰੰਸ ਚਾਰਲਸ ਨੇ ਦਿੱਤੀ ਕੋਰੋਨਾ ਨੂੰ ਮਾਤ
Friday, Apr 03, 2020 - 11:43 PM (IST)

ਲੰਡਨ/ਨਵੀਂ ਦਿੱਲੀ - ਵਾਇਰਸ ਖਿਲਾਫ ਦੁਨੀਆ ਭਰ ਵਿਚ ਜੰਗ ਜਾਰੀ ਹੈ। ਇਸ ਵਿਚਾਲੇ ਬਿ੍ਰਟੇਨ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਇਥੇ ਪਿ੍ਰੰਸ ਚਾਰਲਸ ਨੂੰ ਬੀਤੇ ਹਫਤੇ ਕੋਰੋਨਾਵਾਇਰਸ ਹੋਇਆ ਸੀ ਅਤੇ ਉਹ ਕੁਆਰੰਟੀਨ ਵਿਚ ਚਲੇ ਗਏ ਸਨ। ਪਿ੍ਰੰਸ ਦਾ ਇਲਾਜ ਆਯੁਰਵੇਦ, ਹੋਮਿਓਪੈਥੀ ਨਾਲ ਹੋਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਖਾਸ ਗੱਲ ਇਹ ਵੀ ਹੈ ਕਿ ਪਿ੍ਰੰਸ ਚਾਰਲਸ ਦਾ ਇਲਾਜ, ਬੈਂਗਲੁਰੂ ਦੀ ਆਯੁਰਵੇਦ, ਹੋਮਿਓਪੈਥੀ ਦੀ ਇਕ ਸੰਸਥਾ ਨੇ ਕੀਤਾ ਹੈ। ਹੁਣ ਸੰਸਥਾ ਵੱਲੋਂ ਭਾਰਤ ਸਰਕਾਰ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਉਮੀਦ ਜਾਗੀ ਹੈ ਕਿ ਆਯੁਰਵੇਦ ਅਤੇ ਹੋਮਿਊਪੈਥੀ ਨਾਲ ਇਸ ਮਹਾਮਾਰੀ ਦਾ ਕਾਰਗਾਰ ਇਲਾਜ ਕੀਤਾ ਜਾ ਸਕਦਾ ਹੈ।
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵਿਚ ਮੰਤਰੀ ਸ਼੍ਰੀਪਦ ਨਾਈਕ ਮੁਤਾਬਕ, 71 ਸਾਲਾ ਪ੍ਰਿੰਸ ਚਾਰਲਸ ਵਿਚ ਬੀਤੇ ਹਫਤੇ ਵਾਇਰਸ ਦੇ ਲੱਛਣ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ। ਬੈਂਗਲੁਰੂ ਸਥਿਤ SOUKYA ਆਯੁਰਵੇਦ ਰਿਜ਼ਾਰਟ ਨੇ ਉਨ੍ਹਾਂ ਦੇ ਇਲਾਜ ਵਿਚ ਮਦਦ ਕੀਤੀ ਹੈ। ਸ਼੍ਰੀਪਦ ਨਾਈਕ ਮੁਤਾਬਕ, ਮੈਨੂੰ ਹਾਲ ਹੀ ਵਿਚ SOUKYA ਆਯੁਰਵੇਦ ਰਿਜ਼ਾਰਟ ਦੇ ਡਾ. ਇਸਾਕ ਮਥਾਈ ਦਾ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਆਯੁਰਵੇਦ ਅਤੇ ਹੋਮਿਊਪੈਥੀ ਨਾਲ ਬਿ੍ਰਟੇਨ ਦੇ ਪਿ੍ਰੰਸ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ।
ਭਾਰਤ ਵਿਚ ਫਾਇਦਾ ਦਿਵਾਉਣ ਦੀ ਕਵਾਇਦ ਤੇਜ਼
ਇਸ ਤੋਂ ਬਾਅਦ ਭਾਰਤ ਵਿਚ ਵੀ ਕੋਰੋਨਾ ਦੇ ਮਰੀਜ਼ਾਂ ਨੂੰ ਆਯੁਰਵੇਦ ਅਤੇ ਹੋਮਿਊਪੈਥੀ ਦੇ ਇਲਾਜ ਦਾ ਫਾਇਦਾ ਪਹੁੰਚਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਆਯੁਸ਼ ਮੰਤਰਾਲੇ ਨੇ ਇਕ ਟੀਮ ਬਣਾਈ, ਜੋ ਪਿ੍ਰੰਸ ਚਾਰਲਸ ਨੂੰ ਦਿੱਤੇ ਗਏ ਇਲਾਜ ਦਾ ਅਧਿਐਨ ਕਰ ਰਹੀ ਹੈ। ਬੈਂਗਲੁਰੂ ਸਥਿਤ ਸੰਸਥਾ ਤੋਂ ਇਕ ਰਿਪੋਰਟ ਪੇਸ਼ ਕਰਨ ਨੂੰ ਵੀ ਆਖਿਆ ਗਿਆ ਹੈ।